14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਸ਼ੋਕਾ ਸੀਨੀਅਰ ਸਕੂਲ ਦੇ 2 ਵਿਦਿਆਰਥੀਆਂ ਦਾ ਸੂਬਾ ਪੱਧਰੀ ਮੈਰਿਟ ਸੂਚੀ 'ਚ ਨਾਂਅ ਦਰਜ <br/>

ਅਜੀਤ ਡੈਸਕ 12-04-2026
ਅੰਮਿ੍ਤਸਰ, 11 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਅਜੀਤ ਨਗਰ ਦਾ 8ਵੀਂ ਜਮਾਤ 2026 ਦਾ ਨਤੀਜਾ ਸ਼ਾਨਦਾਰ ਰਿਹਾ |ਸਕੂਲ ਦੀ ਵਿਦਿਆਰਥਣ 'ਅਰਸ਼ਦੀਪ ਕੌਰ' ਨੇ 97.9 ਫੀਸਦੀ ਅੰਕ ਲੈ ਕੇ ਪੰਜਾਬ ਸਟੇਟ ਮੈਰਿਟ ਸੂਚੀ 'ਚ 13ਵਾਂ ਰੈਂਕ ਅਤੇ ਵਿਧੀ ਨੇ 97.5 ਫੀਸਦੀ ਅੰਕਾਂ ਨਾਲ ਸੂਚੀ 'ਚ 15ਵਾਂ ਰੈਂਕ ਹਾਸਿਲ ਕੀਤਾ | ਇਸ ਦੌਰਾਨ ਅੱਜ ਸਕੂਲ ਦੇ ਕੈਂਪਸ ਵਿੱਚ ਮੈਰਿਟ ਅਤੇ ਸਕਾਲਰਸ਼ਿਪ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਸੁਨੈਨਾ ਅਤੇ ਡਾਇਰੈਕਟਰ ਸੁਸ਼ੀਲ ਅਗਰਵਾਲ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਬੱਚਿਆਂ ਦੀ ਸਖਤ ਮਿਹਨਤ, ਸਟਾਫ ਦੀ ਯੋਗ ਅਗਵਾਈ ਅਤੇ ਮਾਤਾ ਪਿਤਾ ਦੇ ਪੂਰਨ ਸਹਿਯੋਗ ਨੂੰ ਜਾਂਦਾ ਹੈ |ਉਨ੍ਹਾਂ ਨੇ ਅੱਗੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ ਅਤੇ 10 ਵਿਦਿਆਰਥੀਆਂ ਨੇ 90 ਫੀਸਦੀ, 21 ਵਿਦਿਆਰਥੀਆਂ ਨੇ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕੀਤੇ ਹਨ ਅਤੇ ਸਕੂਲ ਦੇ ਸਾਰੇ ਵਿਦਿਆਰਥੀ ਫਸਟ ਡਵੀਜਨ ਵਿੱਚ ਪਾਸ ਹੋਏ | ਇਨ੍ਹਾਂ ਤੋਂ ਇਲਾਵਾ ਉਮਾ ਕੁਮਾਰੀ ਨੇ 95.5 ਫੀਸਦੀ, ਕੇਂਜਲ ਨੇ 93.8, ਯਸ਼ਕਿਰਣ ਨੇ 93.1, ਵਿਨੈ ਕਪੂਰ ਨੇ 91, ਨਿਤਿਸ਼ ਕੁਮਾਰ ਨੇ 91, ਸਿਮਰਤਪ੍ਰੀਤ ਕੌਰ ਨੇ 90.6, ਦਾਨਿਸ਼ ਨੇ 88.7, ਅਰਪਿਤ ਟੰਡਨ ਨੇ 86.2 ਅਤੇ ਕਿ੍ਸ਼ਨਾ ਨੇ 85.7 ਆਦਿ ਨੇ 85 % ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੀ ਮੈਰਿਟ ਸਕਾਲਰਸ਼ਿਪ ਵਿੱਚ ਸਥਾਨ ਹਾਸਿਲ ਕੀਤਾ |

ਪਿਛਲੀ ਖ਼ਬਰ ਬੀਬੀ ਸੁਰਜੀਤ ਕੌਰ ਦੇ ਅਕਾਲ ਚਲਾਣੇ 'ਤੇ ਐਡਵੋਕੇਟ ਧਾਮੀ ਤੇ ਹੋਰਨਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।