30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਨੇ ਟੋਲ ਪਲਾਜ਼ਾ ਨਿੱਜਰਪੁਰਾ 4 ਘੰਟੇ ਲਈ ਕੀਤਾ ਫ੍ਰੀ <br/>

ਅਜੀਤ ਡੈਸਕ 11-04-2026
ਜੰਡਿਆਲਾ ਗੁਰੂ, 10 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ, ਨੌਜਵਾਨ ਸੰਘਰਸ਼ ਕਮੇਟੀ ਬੀ. ਕੇ. ਯੂ. ਮਝੈਲ ਦੇ ਆਗੂਆਂ ਵਲੋਂ ਸੂਬਾ ਆਗੂ ਸਰਬਜੀਤ ਸਿੰਘ ਰਾਮਪੁਰਾ ਹੀਰਾ ਸਿੰਘ ਮਝੈਲ, ਨਰਿੰਦਰ ਪਾਲ ਸਿੰਘ ਭੰਗੂ, ਬਲਦੇਵ ਸਿੰਘ ਕਲੇਰ, ਮੰਗਲ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਟੋਲ ਪਲਾਜ਼ਾ ਨਿੱਜਰਪੁਰਾ ਵਿਖੇ ਧਰਨਾ ਦਿੱਤਾ ਗਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ 4 ਘੰਟੇ ਲਈ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਪਿਛਲੇ ਦਿਨੀਂ ਹੋਏ ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਦਾ ਦੱਬ ਕੇ ਵਿਰੋਧ ਕਰਦੇ ਹਾਂ | ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਦੇ ਆਗੂ ਇੰਦਰਜੀਤ ਸਿੰਘ ਕੋਟ ਬੁੱਢਾ, ਸੁਖਜੀਤ ਸਿੰਘ ਹਰਦੋ ਝੰਡੇ, ਬਚਿੱਤਰ ਸਿੰਘ ਕੋਟਲਾ, ਗੁਰਸੇਵਕ ਸਿੰਘ ਧਾਰੀਵਾਲ, ਗੁਰ ਸਾਹਿਬ ਸਿੰਘ ਚਾਟੀ ਵਿੰਡ ਨੇ ਕਿਹਾ ਕਿ ਭਾਰਤ ਅਮਰੀਕਾ ਡੀਲ ਨਾਲ ਭਾਰਤ ਦੀ ਕਿਸਾਨੀ ਅਤੇ ਸਹਾਇਕ ਧੰਦੇ ਮੱਛੀ ਪਾਲਕ ਡੇਅਰੀ ਫਾਰਮਰ ਜਾਂ ਇਸ ਤਰ੍ਹਾਂ ਦੇ ਹੋਰ ਕਈ ਧੰਦਿਆਂ ਵਾਲੇ ਕਿਸਾਨ ਬਰਬਾਦ ਹੋ ਜਾਣਗੇ ਤੇ ਕਿਸਾਨ ਪਹਿਲਾਂ ਹੀ ਮੰਦਹਾਲੀ ਦੀ ਜ਼ਿੰਦਗੀ ਜੀਅ ਰਹੇ ਨੇ | ਕਿਸਾਨ ਆਗੂਆਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਵਿਚ ਹੋਈ ਗੜੇਮਾਰੀ ਦੌਰਾਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਜਿਸਦੀ ਸਰਕਾਰ ਪੂਰੀ ਤਰ੍ਹਾਂ ਭਰਭਾਈ ਕਰੇ ਤੇ ਅੱਗੇ ਤੋਂ ਫ਼ਸਲੀ ਬੀਮਾਂ ਯੋਜਨਾ ਸ਼ੁਰੂ ਕਰੇ | ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੋਰਚੇ ਵਲੋਂ ਆਇਆ ਪ੍ਰੋਗਰਾਮ ਲਾਗੂ ਕਰਕੇ ਸਰਕਾਰ ਵਿਰੁੱਧ ਅੰਦੋਲਨ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਭੇਜ ਸਿੰਘ ਸੋਨੂ ਮਾਹਲ, ਦਵਿੰਦਰ ਸਿੰਘ ਫਿਰੋਜ਼ਪੁਰ, ਜੀ. ਐੱਸ. ਰੰਧਾਵਾ, ਕੁਲਦੀਪ ਸਿੰਘ ਚਵਿੰਡਾ, ਤਰਸੇਮ ਸਿੰਘ ਚਾਚੋਵਾਲੀ, ਬਲਵੰਤ ਸਿੰਘ ਪੰਡੋਰੀ, ਅੰਗਰੇਜ਼ ਸਿੰਘ ਚਾਟੀਵਿੰਡ, ਮੇਜਰ ਸਿੰਘ ਰਾਮਪੁਰਾ, ਸਤਨਾਮ ਸਿੰਘ ਜੰਡਿਆਲਾ, ਹਰਪ੍ਰੀਤ ਸਿੰਘ ਪੰਡੋਰੀ, ਰੁਪਿੰਦਰਜੀਤ ਸਿੰਘ ਸੁਲਤਾਨਵਿੰਡ, ਪ੍ਰਗਟ ਸਿੰਘ, ਹਰ ਕੰਵਲ ਸਿੰਘ ਚਾਟੀ, ਹਰਪਾਲ ਸਿੰਘ ਝੀਤੇ ਆਦਿ ਆਗੂਆਂ ਸੰਬੋਧਨ ਕੀਤਾ |

ਪਿਛਲੀ ਖ਼ਬਰ ਬੀ.ਜੇ.ਪੀ. ਮੰਡਲ ਕਾਦੀਆਂ ਨੇ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਹੜ੍ਹ, ਭੁਚਾਲ ਅਤੇ ਜ਼ਮੀਨ ਖਿਸਕਣ ਨਾਲ ਅਫ਼ਗਾਨਿਸਤਾਨ 'ਚ 148 ਦੀ ਮੌਤ, 73,000 ਲੋਕ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।