30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬੀ.ਜੇ.ਪੀ. ਮੰਡਲ ਕਾਦੀਆਂ ਨੇ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ <br/>

ਅਜੀਤ ਡੈਸਕ 11-04-2026
ਕਾਦੀਆਂ, 10 ਅਪ੍ਰੈਲ (ਹਰਦੀਪ ਸਿੰਘ ਸੰਧੂ)-ਭਾਰਤੀ ਜਨਤਾ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਕਾਦੀਆਂ ਮੰਡਲ ਪ੍ਰਧਾਨ ਸ਼੍ਰੀ ਗੁਲਸ਼ਨ ਵਰਮਾ ਦੀ ਅਗਵਾਈ ਵਿਚ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਚੌਕ ਵਿਖੇ ਮਨਾਇਆ ਗਿਆ | ਇਸ ਮੌਕੇ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਦੇਸ਼ ਭਰ ਦੀਆਂ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਸੇ ਤਰ੍ਹਾਂ ਹੀ ਕਾਦੀਆਂ ਵਿਚ ਵੀ ਖੁਸ਼ੀ ਦਾ ਇਜਹਾਰ ਕਰਦੇ ਮਠਿਆਈਆਂ ਵੰਡੀਆਂ ਅਤੇ ਆਤਿਸ਼ਬਾਜ਼ੀ ਕੀਤੀ ਗਈ | ਇਸ ਮੌਕੇ ਗੁਲਸ਼ਨ ਵਰਮਾ ਨੇ ਭਾਜਪਾ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਮਾਤਰ ਅਜਿਹੀ ਪਾਰਟੀ ਹੈ, ਜਿਸ ਨੇ ਸਿਧਾਂਤਾਂ 'ਤੇ ਚੱਲ ਕੇ ਦੇਸ਼ ਨੂੰ ਇਕ ਨਵੇਂ ਵਿਕਾਸ ਦੇ ਰਾਹ 'ਤੇ ਲਿਆ ਕੇ ਖੜ੍ਹਾ ਕੀਤਾ ਹੈ | ਇਸੇ ਸਦਕਾ ਇਹ ਪਾਰਟੀ ਦੁਨੀਆ ਭਰ ਵਿਚ ਆਪਣੀ ਪਛਾਣ ਬਣਾ ਚੁੱਕੀ ਹੈ | ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਜੋਗਿੰਦਰਪਾਲ ਭੁੱਟੋ, ਵਰਿੰਦਰ ਖੋਸਲਾ ਸਾਬਕਾ ਮੀਤ ਪ੍ਰਧਾਨ, ਪੰਡਤ ਅਸ਼ੋਕ ਸ਼ਰਮਾ, ਜਰਨਲ ਸਕੱਤਰ ਅਸ਼ਵਨੀ ਵਰਮਾ, ਗੋਰੀ ਖੋਸਲਾ, ਸਤੀਸ਼ ਸੂਰੀ, ਸੰਦੀਪ ਭਗਤ, ਆਚਲ ਮਹਾਜਨ, ਪੰਡਿਤ ਉਂਕਾਰ ਸਾਸ਼ਤਰੀ, ਰਾਜ ਕੁਮਾਰ ਸ਼ਰਮਾ, ਕਾਰਤਿਕ ਸ਼ਰਮਾ, ਰਜਨੀਸ਼ ਮਹਾਜਨ, ਸੋਨੂੰ ਸਹਿਗਲ, ਰਾਜ ਕੁਮਾਰ, ਡਿੰਪਲ ਭਨੋਟ, ਸੰਜੀਵ ਨੈਨਣ, ਅਨੀਸ਼ ਬਲੱਗਣ, ਦੀਪਕ ਚੌਹਾਨ, ਨਰੇਸ਼ ਅਰੋੜਾ, ਰਾਜ ਕੁਮਾਰ ਜੀਟਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਦਿਆਰਥੀਆਂ ਦਾ ਧਾਰਮਿਕ ਤੇ ਇਤਿਹਾਸਕ ਟੂਰ ਲਗਵਾਇਆ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਨੇ ਟੋਲ ਪਲਾਜ਼ਾ ਨਿੱਜਰਪੁਰਾ 4 ਘੰਟੇ ਲਈ ਕੀਤਾ ਫ੍ਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।