19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਾਕਿਸਤਾਨੀ ਫ਼ੌਜ ਕਰੇਗੀ ਭਾਰਤੀ ਖੇਤਰ 'ਚ ਘੁਸਪੈਠ-ਖ਼ਵਾਜਾ ਆਸਿਫ਼

ਅਜੀਤ ਡੈਸਕ 05-04-2026
ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰ ਕੋਛੜ)-ਸੋਸ਼ਲ ਮੀਡੀਆ 'ਤੇ ਆਪਣੇ ਬੇਤੁਕੇ ਤੇ ਹਵਾਈ ਬਿਆਨਾਂ ਕਾਰਨ ਕਿਰਕਿਰੀ ਕਰਵਾਉਣ ਵਾਲੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਇਕ ਵਾਰ ਫਿਰ ਭਾਰਤ ਵਿਰੁੱਧ ਹਮਲਾਵਰ ਅਤੇ ਭੜਕਾਊ ਬਿਆਨ ਜਾਰੀ ਕੀਤਾ ਹੈ | ਖ਼ਵਾਜਾ ਨੇ ਇਕ ਟੀ. ਵੀ. ਪ੍ਰੋਗਰਾਮ 'ਚ ਬੋਲਦੇ ਹੋਏ ਸ਼ੇਖ਼ੀ ਮਾਰੀ ਕਿ ਉਨ੍ਹਾਂ ਦੀ ਫ਼ੌਜ ਨੇ ਪਿਛਲੇ ਸਾਲ ਭਾਰਤ ਵਿਰੁੱਧ ਜੰਗ ਜਿੱਤੀ ਸੀ ਤੇ ਉਹ ਲੜਾਈ ਜਾਰੀ ਰੱਖਣ ਲਈ ਤਿਆਰ ਹੈ | ਉਨ੍ਹਾਂ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਮਈ 'ਚ ਸਿਰਫ਼ ਹਵਾਈ ਲੜਾਈ ਹੋਈ ਸੀ, ਪਰ ਇਸ ਵਾਰ ਪਾਕਿਸਤਾਨੀ ਫ਼ੌਜ ਭਾਰਤੀ ਖੇਤਰ ਵਿਚ ਘੁਸਪੈਠ ਕਰਕੇ ਹਮਲੇ ਕਰੇਗੀ |

ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਾਬਕਾ ਆਈ.ਜੀ. ਉਮਰਾਨੰਗਲ ਦਾ ਸਨਮਾਨ <br/> ਅਗਲੀ ਖ਼ਬਰ ਪਾਕਿ ਨੇ ਯੂ. ਏ. ਈ. ਤੋਂ 30 ਸਾਲ ਪਹਿਲਾਂ ਲਿਆ ਕਰਜ਼ਾ ਮੋੜਨ ਦਾ ਕੀਤਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।