07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜਗਤ ਜੋਤ ਸ੍ਰੀ ਗ੍ਰੰਥ ਸਾਹਿਬ ਸਤਿਕਾਰ ਐਕਟ 'ਚ ਵਾਧੇ ਕਰਕੇ ਸਖ਼ਤ ਧਾਰਾਵਾਂ ਨਾਲ ਜੋੜੇ ਪੰਜਾਬ ਸਰਕਾਰ-ਬਲਦੇਵ ਸਿੰਘ ਵਡਾਲਾ <br/>

ਅਜੀਤ ਡੈਸਕ 04-04-2026
ਸੁਲਤਾਨਵਿੰਡ, 3 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਅੱਜ ਸਿੱਖ ਸਦਭਾਵਨਾ ਦਲ ਦੀ ਇੱਕ ਇਕੱਤਰਤਾ ਦਲ ਦੇ ਮੁੱਖ ਦਫਤਰ ਪੱਤੀ ਬੈਹਣੀਵਾਲ ਪਿੰਡ ਸੁਲਤਾਨਵਿੰਡ ਵਿਖੇ ਦਲ ਦੇ ਬਾਨੀ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਸਰਪ੍ਰਸਤੀ ਹੇਠ ਪੰਜਾਬ ਇਕਾਈ ਮੁੱਖ ਸੇਵਾਦਾਰ ਭਾਈ ਗੁਰਵਤਨ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਹੋ ਰਹੇ ਹਮਲੇ ਵਾਪਰ ਰਹੇ ਬੇ-ਅਦਬੀ ਕਾਂਡਾਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਲਾਗੂ ਕਰਵਾਉਣ ਲਈ ਵਿਚਾਰਾਂ ਉਪਰੰਤ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਛੇੜ-ਛਾੜ ਬੇ-ਅਦਬੀ ਜਾਂ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਲਈ ਸਖ਼ਤ ਸਜ਼ਾਵਾਂ ਦਾ ਪ੍ਰਵਧਾਨ ਕਰੇ | ਉਨ੍ਹਾਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 'ਚ ਵਾਧਾ ਕਰਦਿਆਂ ਬੀਤੇ ਦਿਨੀਂ ਸਿੱਖ ਸੰਗਤਾਂ ਨਾਲ ਕੀਤੇ ਵਾਅਦੇ ਮੁਤਾਬਿਕ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਤੁਰੰਤ ਕਾਨੂੰਨ ਲਿਆਵੇ ਤਾਂਕਿ ਭਵਿੱਖ 'ਚ ਕੋਈ ਸ਼ਰਾਰਤੀ ਅਨਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਹਮਲਾ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਹਿੰਮਤ ਨਾ ਕਰ ਸਕੇ | ਉਪਰੋਕਤ-ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ | ਇਸ ਮੌਕੇ ਸੇਵਾਦਾਰ ਭਾਈ ਗੁਰਮੀਤ ਸਿੰਘ ਥੂਹੀ, ਭਾਈ ਗੁਰਵਤਨ ਸਿੰਘ ਮੁਲਤਾਨੀ, ਭਾਈ ਨਿਰਮਲ ਸਿੰਘ, ਭਾਈ ਅਵਤਾਰ ਸਿੰਘ ਖਾਲਸਾ, ਭਾਈ ਸੁਖਵੰਤ ਸਿੰਘ ਪੰਨੂ, ਭਾਈ ਗੁਰਬਖ਼ਸ਼ ਸਿੰਘ ਮਕਬੂਲਪੁਰਾ, ਭਾਈ ਹਰਮਨਪ੍ਰੀਤ ਸਿੰਘ ਤਰਨ ਤਾਰਨ, ਭਾਈ ਅਰਵਿੰਦਰ ਸਿੰਘ ਕੱਦਗਿੱਲ, ਭਾਈ ਬਲਵਿੰਦਰ ਸਿੰਘ ਮਕਬੂਲਪੁਰਾ, ਭਾਈ ਇਕਬਾਲ ਸਿੰਘ ਫਿਰੋਜ਼ਪੁਰ, ਬਾਪੂ ਗੁਰਮੀਤ ਸਿੰਘ ਪਹੂਵਿੰਡ, ਭਾਈ ਅਮਰਪਾਲ ਸਿੰਘ ਫਰੀਦਕੋਟ, ਬੀਬੀ ਭੁਪਿੰਦਰ ਕੌਰ ਫਰੀਦਕੋਟ, ਭਾਈ ਦਿਲਬਾਗ ਸਿੰਘ ਗਾਂਧੀਆ, ਭਾਈ ਸਤਵੰਤ ਸਿੰਘ ਵੇਰਕਾ, ਭਾਈ ਅਮਨਪ੍ਰੀਤ ਮਹੱਦੀਪੁਰ, ਬੀਬੀ ਕਵਲਜੀਤ ਕੌਰ ਕੋਟ ਖਾਲਸਾ, ਭਾਈ ਜਸਵੰਤ ਸਿੰਘ ਮਰਗਿੰਦਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੇਵਲ ਵੋਟ ਬੈਂਕ ਪੱਕਾ ਕਰਨ ਲਈ ਵਰਤੇ ਜਾਂਦੇ ਦਲਿਤਾਂ ਦੀ ਕਿਸੇ ਪਾਰਟੀ 'ਚ ਕੋਈ ਕਦਰ ਨਹੀਂ : ਆਜ਼ਾਦ <br/> ਅਗਲੀ ਖ਼ਬਰ ਏਕਮ ਸਾਹਿਤ ਮੰਚ ਦਾ ਅੱਠਵਾਂ ਸਾਲਾਨਾ ਏਕਮ ਪੁਰਸਕਾਰ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।