ਅੰਮਿ੍ਤਸਰ, 31 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਹਾਊਸ ਦੀ ਬੈਠਕ ਦੌਰਾਨ ਭਾਟੀਆ ਭਾਈਚਾਰੇ ਲਈ ਗੁਰੂ ਰਾਮਦਾਸ ਡੈਂਟਲ ਕਾਲਜ ਮਾਲ ਮੰਡੀ ਦੇ ਨੇੜੇ ਪਲਾਟ ਦੇਣ ਦਾ ਮਤਾ ਪ੍ਰਵਾਨ ਕੀਤੇ ਜਾਣ 'ਤੇ ਭਾਟੀਆ ਵੈੱਲਫੇਅਰ ਆਰਗੇਨਾਈਜ਼ੇਸ਼ਨ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ | ਇਸ ਸੰਬੰਧੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਐਡਵੋਕੇਟ ਗਗਨ ਭਾਟੀਆ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਅੰਮਿ੍ਤਸਰ 'ਚ ਭਾਟੀਆ ਭਾਈਚਾਰਾ ਬਹੁਤ ਜ਼ਿਆਦਾ ਹੈ ਅਤੇ ਭਾਟੀਆ ਭਾਈਚਾਰੇ ਵਲੋਂ ਲੰਬੇ ਸਮੇਂ ਤੋਂ ਸਰਕਾਰ ਤੋਂ ਉਨ੍ਹਾਂ ਦੇ ਕਮਿਊਨਟੀ ਹਾਲ ਬਣਾਉਣ ਲਈ ਮੰਗ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਦੀ ਮੰਗ ਨੂੰ ਨਜ਼ਰ ਅੰਦਾਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੇਅਰ ਜਤਿੰਦਰ ਸਿੰਘ ਭਾਟੀਆ ਦੇ ਯਤਨਾਂ ਨਾਲ ਭਗਵੰਤ ਮਾਨ ਸਰਕਾਰ ਨੇ ਭਾਟੀਆ ਭਾਈਚਾਰੇ ਨੂੰ ਹਾਲ ਬਣਵਾਉਣ ਦੇਣ ਲਈ ਮਾਲ ਮੰਡੀ ਦੇ ਕੋਲ ਪਲਾਟ ਦੇਣ ਦਾ ਮਤਾ ਪਾਸ ਕੀਤਾ ਹੈ | ਜਿਸ ਨੂੰ ਲੈ ਕੇ ਭਾਟੀਆ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ | ਇਸ ਸਬੰਧ ਵਿਚ ਭਾਈਚਾਰੇ ਵਲੋਂ ਇਕ ਦੂਸਰੇ ਦਾ ਮਠਿਆਈਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਨਿਗਮ ਦੇ ਕੌਂਸਲਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਆਰਗੇਨਾਈਜੇਸ਼ਨ ਦੇ ਜਨ: ਸਕੱਤਰ ਜੋਗਿੰਦਰਪਾਲ ਸਿੰਘ ਭਾਟੀਆ, ਸੀਨੀਅਰ ਮੈਂਬਰ ਸੁਰਿੰਦਰ ਭਾਟੀਆ, ਸ਼ਕਤੀ ਭਾਟੀਆ, ਮੁਕੇਸ਼ ਭਾਟੀਆ, ਕਰਨ ਭਾਟੀਆ, ਹਰੇ ਕ੍ਰਿਸ਼ਨ ਭਾਟੀਆ, ਕੁਲਵਿੰਦਰ ਸਿੰਘ ਡਿਪਟੀ, ਸੰਦੀਪ ਭਾਟੀਆ ਆਦਿ ਮੌਜੂਦ ਸਨ |