ਅੰਮਿ੍ਤਸਰ, 31 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਜੀਤ ਵਿਦਿਆਲਿਆ ਸੀਨੀ. ਸੈਕੰ. ਸਕੂਲ ਦੇ ਪੰਜਵੀਂ ਜਮਾਤ ਦੇ ਨਤੀਜੇ ਦਾ ਐਲਾਨ ਕੀਤਾ ਗਿਆ, ਜਿਸ 'ਚ ਅਜੀਤ ਵਿਦਿਆਲਿਆ ਦੇ 134 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 134 ਪਹਿਲੇ ਦਰਜੇ 'ਚ ਪਾਸ ਹੋਏ ਅਤੇ 13 ਵਿਦਿਆਰਥੀਆਂ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਇਕ ਰਿਕਾਰਡ ਬਣਾਇਆ, ਤਿੰਨ ਵਿਦਿਆਰਥੀਆਂ ਨੇ 99.2 ਫੀਸਦੀ ਅਤੇ 99 ਫੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਪਾਵਨੀ, ਕਮਲਪ੍ਰੀਤ ਕੌਰ ਵਰਿੰਦਾ, ਅਰਸ਼ਦੀਯ ਸਿੰਘ, ਨਾਜ਼ਮੀਨ ਸ਼ੇਖ, ਸਰਗੁਣ ਸਿੰਘ, ਕੀਰਤਪ੍ਰੀਤ ਕੌਰ, ਮਹਿਕਦੀਪ ਕੌਰ, ਅੰਗਦਬੀਰ ਸਿੰਘ, ਮਨਰੀਤ ਕੌਰ, ਲਕਸ਼ਮੀ, ਰੋਜ਼ ਮੈਰੀ, ਦਿਵਜੋਤ ਕੌਰ ਨੇ 100 ਫੀਸਦੀ ਹਰਪ੍ਰੀਤ ਕੌਰ ਨੇ 99.2, ਸੀਰਤ ਨੇ 99 ਫੀਸਦੀ ਅਤੇ ਪ੍ਰਭਜੋਤ ਸਿੰਘ ਨੇ 99 ਫੀਸਦੀ ਅੰਕ ਹਾਸਿਲ ਕੀਤੇ | ਪਿ੍ੰਸੀਪਲ ਰਮਾ ਮਹਾਜਨ ਨੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਅਜੀਤ ਵਿਦਿਆਲਿਆ 'ਚ ਇਹ ਇਕ ਪਰੰਪਰਾ ਹੈ ਕਿ ਵਿਦਿਆਰਥੀ ਯੋਗਤਾ ਅਤੇ ਰਾਜ ਦੀ ਯੋਗਤਾ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਾਣ ਦਿਵਾਉਂਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ 66 ਸਾਲਾਂ ਤੋਂ ਸਕੂਲ ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ ਰਾਹੀਂ ਵਿਦਿਆਰਥੀਆਂ ਨੂੰ ਸਮਾਜਿਕ ਅਤੇ ਰਾਸ਼ਟਰੀ ਸੇਵਾ ਲਈ ਤਿਆਰ ਕਰ ਰਿਹਾ ਹੈ |