ਅੰਮਿ੍ਤਸਰ, 31 ਮਾਰਚ (ਜਸਵੰਤ ਸਿੰਘ ਜੱਸ)-ਕੌਸਾ ਟਰੱਸਟ ਵਲੋਂ ਸਥਾਨਕ ਕੇ. ਟੀ. ਮਿਊਜ਼ੀਅਮ ਲਾਰੰਰ ਰੋਡ ਵਿਖੇ ਸਾਲਾਨਾ ਕੌਸਾ ਟਰੱਸਟ ਕਲਾ ਐਵਾਰਡ ਕਰਵਾਇਆ ਗਿਆ, ਜਿਸ ਵਿਚ ਕਲਾ ਦੇ ਖੇਤਰ ਵਿਚ ਵਧੀਆ ਯੋਗਦਾਨ ਪਾਉਣ ਵਾਲੇ ਦੇਸ਼ ਦੇ ਨਾਮਵਰ ਚਿੱਤਰਕਾਰਾਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਚਿੱਤਰਕਾਰਾਂ ਤੇ ਕਲਾਕਾਰਾਂ ਵਿਚ ਡਾ. ਮਹਾਵੀਰ ਸਿੰਘ ਸੀਨੀਅਰ ਕਲਾਕਾਰ, ਮੁਜ਼ਫ਼ਰਨਗਰ, ਡਾ. ਅਮਿਤਾ ਰਾਜ ਗੋਇਲ ਹੈੱਡ ਆਫ ਡਿਪਾਰਟਮੈਂਟ (ਡਰਾਇੰਗ ਐਂਡ ਪੇਂਟਿੰਗ), ਰਾਜਸਥਾਨ ਯੂਨੀਵਰਸਿਟੀ, ਜੈਪੁਰ, ਸ਼੍ਰੀ ਪ੍ਰਭਿੰਦਰ ਲੱਲ ਸੀਨੀਅਰ ਕਲਾਕਾਰ ਚੰਡੀਗੜ੍ਹ, ਡਾ. ਅਦਿਤੀ ਜੈਨ ਹੈੱਡ ਆਫ ਡਿਪਾਰਟਮੈਂਟ, ਡੀ. ਏ. ਵੀ. ਕਾਲਜ ਫਾਰ ਵੁਮੈਨ ਅੰਮਿ੍ਤਸਰ, ਅਨੀਤਾ ਮਲਿਕ ਸੀਨੀਅਰ ਕਲਾਕਾਰ ਨਵੀਂ ਦਿੱਲੀ, ਹਰਦਰਸ਼ਨ ਸਿੰਘ ਸੋਹਲ ਅਸਿਸਟੈਂਟ ਪ੍ਰੋਫੈਸਰ, ਮਹਾਰਾਜਾ ਰਣਜੀਤ ਸਿੰਘ ਪੀਟੀਯੂ ਬਠਿੰਡਾ, ਗੁਰਪ੍ਰੀਤ ਸਿੰਘ ਮੰਕੂ ਮਿਨੀਏਚਰ/ਫ੍ਰੈਸਕੋ ਕਲਾਕਾਰ ਜਗਰਾਉਂ, ਅਮਨਦੀਪ ਸਿੰਘ ਸੀਨੀਅਰ ਕਲਾਕਾਰ/ਆਰਟ ਟੀਚਰ ਅੰਮਿ੍ਤਸਰ, ਮਿਸ ਅਨੁਰਾਧਾ ਸੀਨੀਅਰ ਕਲਾਕਾਰ / ਆਰਟ ਟੀਚਰ, ਅੰਮਿ੍ਤਸਰ, ਵੰਸ਼ਿਕਾ ਲੁਥਰਾ ਕਲਾਕਾਰ/ਆਰਟ ਟੀਚਰ ਅੰਮਿ੍ਤਸਰ, ਮਿਸ ਰਮਨਜੀਤ ਕੌਰ ਕਲਾਕਾਰ/ਆਰਟ ਟੀਚਰ ਬਟਾਲਾ ਸ਼ਾਮਿਲ ਸਨ, ਜਿਨ੍ਹਾਂ ਨੂੰ ਸਨਮਾਨ ਚਿੰਨ੍ਹ ਤੇ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ | | ਸਨਮਾਨ ਸਮਾਗਮ ਦੀ ਸ਼ੁਰੂਆਤ ਕੌਸਾ ਟਰੱਸਟ ਦੇ ਸਕੱਤਰ ਰਾਜੇਸ਼ ਰੈਨਾ ਅਤੇ ਖਜ਼ਾਨਚੀ ਡਾ. ਕੇ.ਆਰ. ਤੁਲੀ ਦੇ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਭਵਿੱਖ ਵਿਚ ਵੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮ ਜਾਰੀ ਰੱਖਣ ਦੀ ਗੱਲ ਕੀਤੀ | ਨਿਸ਼ਾ ਮਹਾਜਨ ਨੇ ਸਨਮਾਨਿਤ ਹੋਏ ਕਲਾਕਾਰਾਂ ਦੀ ਜਾਣ ਪਛਾਣ ਕਰਵਾਈ ਅਤੇ ਕੇ.ਟੀ. ਕਲਾ ਦੇ ਡਾਇਰੈਕਟਰ ਬਿ੍ਜੇਸ਼ ਜੌਲੀ ਨੇ ਆਏ ਮਹਿਮਾਨਾਂ ਤੇ ਕਲਾਕਾਰਾਂ ਦਾ ਸਵਾਗਤ ਕੀਤਾ ਅਤੇ ਕੇ.ਟੀ. ਕਲਾ ਮਿਊਜ਼ੀਅਮ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾ ਘਈ, ਕੁਲਵੰਤ ਸਿੰਘ ਗਿੱਲ, ਨਰਿੰਦਰ ਸਿੰਘ, ਡਾ: ਲਲਿਤ ਗੋਪਾਲ ਪ੍ਰਾਸ਼ਰ, ਧਰਮਿੰਦਰ ਸ਼ਰਮਾ, ਮੇਘਨਾ ਮਲਹੋਤਰਾ, ਪਿ੍ੰ: ਡਾ: ਰਜਨੀ ਅਰੋੜਾ, ਕਮਲਜੀਤ ਕੌਰ, ਕਵੀ ਚੌਹਾਨ, ਅਤੁਲ ਮੱਟੂ ਤੇ ਰੰਜੀਤਾ ਅਨੰਦ ਆਦਿ ਹਾਜ਼ਰ ਸਨ |