27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਰਾਸਾ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਯੂਨਿਟ ਦੀ ਜਨਰਲ ਹਾਊਸ ਮੀਟਿੰਗ <br/>

ਅਜੀਤ ਡੈਸਕ 01-04-2026
ਅੰਮਿ੍ਤਸਰ, 31 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਰਾਸਾ ਪੰਜਾਬ (ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ) ਜ਼ਿਲ੍ਹਾ ਅੰਮਿ੍ਤਸਰ ਵਲੋਂ ਜਨਰਲ ਹਾਊਸ ਮੀਟਿੰਗ ਹੋਈ | ਇਸ ਮੀਟਿੰਗ 'ਚ ਜ਼ਿਲ੍ਹਾ ਅੰਮਿ੍ਤਸਰ ਦੇ ਹਰੇਕ ਖੇਤਰ ਤੋਂ ਸਕੂਲ ਪ੍ਰਬੰਧਕਾਂ, ਪਿ੍ੰਸੀਪਲਾਂ ਅਤੇ ਸੰਗਠਨ ਦੇ ਮੈਂਬਰਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ, ਜਿਸ ਨਾਲ ਸੰਗਠਨ ਦੀ ਮਜ਼ਬੂਤੀ, ਏਕਤਾ ਅਤੇ ਜਾਗਰੂਕਤਾ ਦਾ ਸਪਸ਼ਟ ਪ੍ਰਗਟਾਵਾ ਹੋਇਆ | ਮੀਟਿੰਗ 'ਚ ਕੋਰ ਕਮੇਟੀ ਦੇ ਪ੍ਰਮੁੱਖ ਮੈਂਬਰਾਂ 'ਚ ਜਗਤਪਾਲ ਮਹਾਜਨ, ਸੁਜੀਤ ਸ਼ਰਮਾ ਬੱਬਲੂ, ਰਾਜਕੰਵਲਪ੍ਰੀਤ ਸਿੰਘ ਲੱਕੀ, ਸੁਖਵਿੰਦਰ ਸਿੰਘ ਭੱਲਾ, ਚਰਨਜੀਤ ਪਾਰੋਵਾਲ, ਜਗਜੀਤ ਸਿੰਘ, ਅਸ਼ਵਨੀ ਗੁਪਤਾ ਅਤੇ ਬਲਕਾਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੰਗਠਨ ਦੇ ਭਵਿੱਖੀ ਯੋਜਨਾਵਾਂ 'ਤੇ ਚਰਚਾ ਕੀਤੀ | ਮੀਟਿੰਗ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਵਕੀਲ ਐਡਵੋਕੇਟ ਦਿਲਪ੍ਰੀਤ ਸਿੰਘ ਗਾਂਧੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੀਟਿੰਗ 'ਚ ਸਾਲ 2026-27 ਲਈ ਨਵੀਂ ਟੀਮ ਦਾ ਐਲਾਨ ਕੀਤਾ ਗਿਆ, ਜਿਨ੍ਹਾਂ 'ਚ ਚੇਅਰਮੈਨ ਡਾ. ਵਿਨੋਦ ਕਪੂਰ, ਪ੍ਰਧਾਨ ਸੁਸ਼ੀਲ ਅਗਰਵਾਲ, ਕਾਰਜਕਾਰੀ ਪ੍ਰਧਾਨ ਸਮੀਰ ਭਾਟੀਆ, ਵਾਈਸ ਪ੍ਰਧਾਨ ਮੋਹਿਤ ਮਹਾਜਨ, ਸੰਦੀਪ ਸਿੰਘ, ਸੁਮਿਤ ਪੁਰੀ, ਗੌਰਵ ਅਰੋੜਾ, ਜਨਰਲ ਸਕੱਤਰ ਯਾਦਵਿੰਦਰ ਸਿੰਘ, ਸੰਯੁਕਤ ਸਕੱਤਰ ਸ਼ੁਭਮ ਪਿਪਲਾਨੀ, ਵਿੱਤ ਸਕੱਤਰ ਕੁਲਵਿੰਦਰ ਸਿੰਘ, ਸੰਯੁਕਤ ਵਿੱਤ ਸਕੱਤਰ ਹਰਸਿਮਰਨ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਮਯੰਕ ਕਪੂਰ, ਐਡਵੋਕੇਟ ਪੁਨੀਤ ਗੁਪਤਾ, ਆਰਗਨਾਈਜ਼ਿੰਗ ਸਕੱਤਰ ਰਾਜੀਵ ਪੁੰਜ, ਅਮਰਜੀਤ ਕੁਮਾਰ ਨੂੰ ਥਾਪਿਆ ਗਿਆ | ਮੀਟਿੰਗ 'ਚ ਰਾਸਾ ਪੰਜਾਬ ਦੀ ਟੀਮ ਵਲੋਂ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਦਾ ਫੈਸਲਾ ਵੀ ਕੀਤਾ ਗਿਆ | ਇਸ ਮੌਕੇ ਰੂਪ ਲਾਲ ਮਨਸੋਤਰਾ, ਗਿਆਨ ਸਾਗਰ ਅਰੋੜਾ, ਕਮਲਜੋਤ ਸਿੰਘ ਕੋਹਲੀ, ਦਵਿੰਦਰ ਪਿਪਲਾਨੀ, ਅਰੁਣ ਮਨਸੋਤਰਾ, ਸਲਿਲ ਸਾਗਰ ਅਰੋੜਾ, ਪਿ੍ੰ. ਰਮਾ ਮਹਾਜਨ, ਅਜੇ ਕੰਵਰ, ਗੁਲਸ਼ਨ, ਰਾਜੇਸ਼ ਪ੍ਰਭਾਕਰ, ਗੁਰਜੀਤ ਸਿੰਘ, ਸੂਰਜ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਜਤਿੰਦਰ ਵਿਰਕ, ਚਰਨਜੀਤ ਕੌਰ, ਵਿਪਨ ਗੁਲਾਟੀ, ਗਗਨਦੀਪ ਸਿੰਘ, ਕੁਨਾਲ ਕਪੂਰ, ਨਰਿੰਦਰਪਾਲ ਸਿੰਘ, ਦਿਨੇਸ਼ ਕਪੂਰ, ਬਚਿੱਤਰ ਸਿੰਘ, ਰਿਤੂ ਸ਼ਰਮਾ, ਸੰਦੀਪ ਸੈਣੀ, ਦਵਿੰਦਰ ਸਿੰਘ, ਬਲਵਿੰਦਰ ਕੌਰ, ਰੂਪਾ ਸ਼ਰਮਾ, ਰਿਤੂ ਪੁਰੀ, ਅਭਿਸ਼ੇਕ ਪੁਰੀ, ਸਰਬਜੀਤ ਕੌਰ, ਕਰਨਬੀਰ ਸਿੰਘ, ਨਰਿੰਦਰ ਸਿੰਘ, ਕੁਲਜਿੰਦਰ ਸਿੰਘ ਅਤੇ ਕੁਲਦੀਪ ਸ਼ਰਮਾ ਸਮੇਤ ਹੋਰ ਕਈ ਮੈਂਬਰਾਂ ਨੇ ਭਰਪੂਰ ਹਾਜ਼ਰੀ ਭਰੀ |

ਪਿਛਲੀ ਖ਼ਬਰ ਕੇ.ਟੀ. ਕਲਾ ਕੇਂਦਰ ਵਿਖੇ ਕੌਸਾ ਟਰੱਸਟ ਵਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਨਾਮਵਰ ਚਿੱਤਰਕਾਰਾਂ- ਕਲਾਕਾਰਾਂ ਦਾ ਸਨਮਾ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਦਾ ਸਾਲਾਨਾ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।