ਰਾਜਾਸਾਂਸੀ, 31 ਮਾਰਚ (ਹਰਦੀਪ ਸਿੰਘ ਖੀਵਾ)-ਪੁਲਿਸ ਥਾਣਾ ਰਾਜਾਸਾਂਸੀ ਵਿਖੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹੋਮਗਾਰਡ ਗਾਰਡ ਦੇ ਸੁਰੱਖਿਆ ਜਵਾਨ ਬਲਵਿੰਦਰ ਸਿੰਘ ਦੀ ਸੇਵਾ ਮੁਕਤੀ 'ਤੇ ਥਾਣੇ ਦੇ ਐੱਸ. ਐੱਚ. ਓ. ਹਰਸਿਮਰਪਰੀਤ ਕੌਰ ਦੀ ਅਗਵਾਈ 'ਚ ਸਮੂਹ ਸਟਾਫ ਵਲੋਂ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਐੱਸ. ਐੱਚ. ਓ. ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪਹੁੰਚੇ ਡੀ. ਐੱਸ. ਪੀ. ਕਮਲਪਰੀਤ ਸਿੰਘ ਵਲੋਂ ਹੋਮਗਾਰਡ ਜਵਾਨ ਬਲਵਿੰਦਰ ਸਿੰਘ ਵਲੋਂ ਡਿਊਟੀ ਦੌਰਾਨ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹੋ ਜਿਹੇ ਜ਼ਿੰਮੇਵਾਰ ਤੇ ਇਮਾਨਦਾਰ ਸੁਰੱਖਿਆ ਕਰਮਚਾਰੀਆਂ ਦੀ ਬਦੌਲਤ ਹੀ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਿੱਖਿਆ ਮਿਲਦੀ ਹੈ ਤੇ ਇਨ੍ਹਾਂ ਕਾਰਨ ਹੀ ਵਿਭਾਗ ਦਾ ਨਾਂਅ ਰੌਸ਼ਨ ਹੁੰਦਾ ਹੈ | ਉਨ੍ਹਾਂ ਭਵਿੱਖ 'ਚ ਸਿਹਤ ਦਾ ਖਿਆਲ ਰੱਖਣ ਪਰਿਵਾਰ ਨਾਲ ਖੁਸ਼ੀ ਖੁਸ਼ੀ ਰਹਿ ਸਮਾਂ ਬਿਤਾਉਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ | ਇਸ ਦੌਰਾਨ ਉਕਤ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੇ ਸੁਰੱਖਿਆ ਜਵਾਨਾਂ ਵਲੋਂ ਬਲਵਿੰਦਰ ਸਿੰਘ ਨੂੰ ਫੁੱਲਾਂ ਦੇ ਹਾਰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਥਾਣਾ ਰਾਜਾਸਾਂਸੀ 'ਚ ਤਾਇਨਾਤ ਤਰਸੇਮ ਸਿੰਘ ਸਬ ਇੰਸਪੈਕਟਰ, ਥਾਣੇਦਾਰ ਸੁਖਜੀਤ ਸਿੰਘ, ਥਾਣੇਦਾਰ ਦਿਲਬਾਗ ਸਿੰਘ, ਥਾਣੇਦਾਰ ਮਹਿਤਾਬ ਸਿੰਘ, ਥਾਣੇਦਾਰ ਜਸਬੀਰ ਸਿੰਘ, ਥਾਣੇਦਾਰ ਨਿਰੰਜਣ ਸਿੰਘ, ਥਾਣੇਦਾਰ ਜਗਜੀਤ ਸਿੰਘ, ਥਾਣੇਦਾਰ ਸੁਰਜੀਤ ਸਿੰਘ, ਥਾਣੇਦਾਰ ਕੁਲਵੰਤ ਸਿੰਘ ਇੰਚਾਰਜ ਸਾਂਝ ਕੇਂਦਰ, ਥਾਣੇਦਾਰ ਗੁਰਜੀਤ ਸਿੰਘ, ਥਾਣੇਦਾਰ ਸਤਵੰਤ ਸਿੰਘ, ਥਾਣੇਦਾਰ ਦਲਜੀਤ ਕੌਰ, ਥਾਣੇਦਾਰ ਜਗਰੂਪ ਕੌਰ, ਥਾਣੇਦਾਰ ਕੁਲਵਿੰਦਰ ਕੌਰ, ਮੁੱਖ ਮੁਨਸ਼ੀ ਮਨਦੀਪ ਸਿੰਘ, ਹਵਲਦਾਰ ਹਰਿੰਦਰ ਸਿੰਘ, ਮੁਨਸ਼ੀ ਗੁਰਪ੍ਰੀਤ ਸਿੰਘ, ਪ੍ਰਕਾਸ਼ ਸਿੰਘ ਰੀਡਰ, ਮੁਨਸ਼ੀ ਹਰਪ੍ਰਤਾਪ ਸਿੰਘ, ਹਵਲਦਾਰ ਹਰਿੰਦਰ ਸਿੰਘ ਸਮੇਤ ਸਮੂਹ ਸਟਾਫ ਵਲੋਂ ਹੋਮਗਾਰਡ ਦੇ ਜਵਾਨ ਬਲਵਿੰਦਰ ਸਿੰਘ ਨੂੰ ਫੁੱਲਾਂ ਦੇ ਹਾਰ ਤੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਜੀਵਨ ਦੇ ਅਗਲੇਰੇ ਸ਼ਫਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ |