27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸ੍ਰੀਮਤੀ ਜਤਿੰਦਰ ਕੌਰ (ਬੇਬੀ) ਨਮਿਤ ਅੰਤਿਮ ਅਰਦਾਸ ਸਮਾਗਮ 'ਚ ਡਾ. ਹਮਦਰਦ ਸਮੇਤ ਵੱਡੀ ਗਿਣਤੀ 'ਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ <br/>

ਅਜੀਤ ਡੈਸਕ 01-04-2026
ਅੰਮਿ੍ਤਸਰ, 31 ਮਾਰਚ (ਜਸਵੰਤ ਸਿੰਘ ਜੱਸ)-ਸਾਧੂ ਸਿੰਘ ਹਮਦਰਦ ਟਰੱਸਟ ਦੇ ਚੇਅਰਮੈਨ ਐਡੋਵੋਕੇਟ ਪ੍ਰੇਮ ਸਿੰਘ ਸਿਆਲ ਦੀ ਬੇਟੀ, ਟਰੱਸਟੀ ਐਡਵੋਕੇਟ ਗੁਰਚਰਨ ਸਿੰਘ ਸਿਆਲ ਦੀ ਭੈਣ ਅਤੇ ਗੁਰੂ ਨਗਰੀ ਦੀ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ ਐਡਵੋਕੇਟ ਤਜਿੰਦਰ ਸਿੰਘ ਅਰੋੜਾ (ਲਾਲੀ ਅਰੋੜਾ) ਦੀ ਧਰਮ ਪਤਨੀ ਸ੍ਰੀਮਤੀ ਜਤਿੰਦਰ ਕੌਰ (ਬੇਬੀ), ਜੋ ਕੁਝ ਦਿਨ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਉਪਰੰਤ ਸ਼ਬਦ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਇੱਥੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਰਣਜੀਤ ਐਵੇਨਿਊ ਵਿਖੇ ਹੋਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਸਿਆਲ ਅਤੇ ਅਰੋੜਾ ਪਰਿਵਾਰਾਂ ਵਲੋਂ ਸ਼ਰਧਾਂਜਲੀ ਸਮਾਗਮ ਵਿਚ ਜਲੰਧਰ ਤੇ ਅੰਮਿ੍ਤਸਰ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ, ਸੰਗਤਾਂ ਅਤੇ ਰਿਸ਼ਤੇਦਾਰਾਂ-ਸਨੇਹੀਆਂ ਦਾ ਧੰਨਵਾਦ ਕਰਦਿਆਂ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਸ: ਪ੍ਰੇਮ ਸਿੰਘ ਸਿਆਲ ਅਤੇ ਐਡਵੋਕੇਟ ਤਜਿੰਦਰ ਸਿੰਘ ਅਰੋੜਾ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਧਾਰਮਿਕ ਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਅਹਿਮ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਸਵ: ਸ੍ਰੀਮਤੀ ਜਤਿੰਦਰ ਕੌਰ (ਬੇਬੀ) ਇਕ ਨਿੱਘੀ ਸ਼ਖ਼ਸੀਅਤ ਸਨ ਤੇ ਉਨ੍ਹਾਂ ਆਪਣੀ ਹਯਾਤੀ ਦੌਰਾਨ ਚੰਗੀ ਬੇਟੀ, ਚੰਗੀ ਭੈਣ, ਚੰਗੀ ਮਾਂ ਤੇ ਚੰਗੀ ਪਤਨੀ ਵਜੋਂ ਜ਼ਿੰਮੇਵਾਰੀ ਨਿਭਾਈ | ਉਨ੍ਹਾਂ ਕਿਹਾ ਕਿ ਮੇਰਾ ਇਸ ਪਰਿਵਾਰ ਨਾਲ ਲੰਬੇ ਅਰਸੇ ਤੋਂ ਬਹੁਤ ਨਿੱਘਾ ਤੇ ਪਰਿਵਾਰਕ ਸੰਬੰਧ ਹੈ | ਸ੍ਰੀਮਤੀ ਜਤਿੰਦਰ ਕੌਰ ਦੀ ਬਿਮਾਰੀ ਸਮੇਂ ਪਰਿਵਾਰ ਤੇ ਡਾਕਟਰਾਂ ਵਲੋਂ ਉਨ੍ਹਾਂ ਦੀ ਸਿਹਤਯਾਬੀ ਤੇ ਤੰਦਰੁਸਤੀ ਲਈ ਭਰੂਪਰ ਯਤਨ ਕੀਤੇ ਗਏ ਤੇ ਵਧੀਆ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ, ਪਰ ਉਹ ਪਰਿਵਾਰ ਤੇ ਰਿਸ਼ਤੇਦਾਰਾਂ ਸਨੇਹੀਆਂ ਨੂੰ ਛੱਡ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਕਿਹਾ ਕਿ ਸਵ: ਜਤਿੰਦਰ ਕੌਰ ਬੇਬੀ ਦੀ ਚੰਗੀ ਸ਼ਖ਼ਸੀਅਤ ਦੀ ਯਾਦ ਸਾਡੇ ਸਭ ਦੇ ਦਿਲਾਂ ਵਿਚ ਹਮੇਸ਼ਾ ਬਣੀ ਰਹੇਗੀ | ਇਸ ਦੌਰਾਨ ਕਥਾਵਾਚਕ ਗਿਆਨੀ ਕ੍ਰਿਸ਼ਨ ਸਿੰਘ ਸੰਤਨ ਕੀ ਕੁਟੀਆ ਨੇ ਵੀ ਗੁਰਮਤਿ ਵਿਚਾਰਾਂ ਸਰਵਨ ਕਰਵਾਈਆਂ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਗੁ: ਗੁਰੂ ਨਾਨਕ ਮਿਸ਼ਨ ਜਲੰਧਰ ਤੇ ਹੋਰ ਵੱਖ-ਵੱਖ ਸੰਸਥਾਵਾਂ ਵਲੋਂ ਐਡਵੋਕੇਟ ਤਜਿੰਦਰ ਸਿੰਘ ਅਰੋੜਾ ਨੂੰ ਸਿਰੋਪਾਓ ਤੇ ਦੁਸ਼ਾਲੇ ਭੇਟ ਕੀਤੇ ਗਏ | ਇਸ ਮੌਕੇ ਸ੍ਰੀਮਤੀ ਸਰਵਿੰਦਰ ਕੌਰ ਸੀ. ਈ. ਓ. ਤੇ ਸ੍ਰੀਮਤੀ ਗੁਰਜੋਤ ਕੌਰ ਸੀਨੀਅਰ ਐਗਜ਼ੈਕਟਿਵ 'ਅਜੀਤ' ਪ੍ਰਕਾਸ਼ਨ ਸਮੂਹ, ਸ: ਪਰਮਵੀਰ ਸਿੰਘ ਜਲੰਧਰ, ਡਾ. ਸੀ. ਐੱਸ. ਪਰੂਥੀ ਜਲੰਧਰ, ਇੰਜੀ: ਜਸਪਾਲ ਸਿੰਘ ਸੀ. ਕੇ. ਡੀ., ਸਰਬਜੀਤ ਸਿੰਘ ਸੀ. ਕੇ. ਡੀ., ਸੀ. ਏ. ਦਵਿੰਦਰ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ਅੜੀ, ਸਾਬਕਾ ਐੱਸ. ਪੀ. ਸੁਖਦੇਵ ਸਿੰਘ ਛੀਨਾ, ਦਵਿੰਦਰ ਸਿੰਘ ਛਾਬੜਾ ਤੇ ਹਰਮੋਹਨ ਸਿੰਘ ਮਨਚੰਦਾ ਦਿੱਲੀ, ਬਾਰ ਐਸੋਸੀਏਸ਼ਨ ਅੰਮਿ੍ਤਸਰ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ, ਕਰਨਜੀਤ ਸਿੰਘ ਸਾਬਕਾ ਚੇਅਰਮੈਨ ਬਾਰ ਐਸੋ: ਪੰਜਾਬ ਤੇ ਹਰਿਆਣਾ, ਨਵਤੇਜ ਸਿੰਘ ਤੇ ਅਮਿਤੇਜ ਸਿੰਘ ਨਾਵਲਟੀ ਗਰੁੱਪ, ਡੀ. ਏ. ਵੀ. ਸੰਸਥਾਵਾਂ ਦੇ ਸੀਨੀਅਰ ਆਗੂ ਐਡਵੋਕੇਟ ਸੁਦਰਸ਼ਨ ਕਪੂਰ, ਭਾਜਪਾ ਆਗੂ ਅਮਨ ਏਰੀ ਅਤੇ ਸਵ: ਸ੍ਰੀਮਤੀ ਜਤਿੰਦਰ ਕੌਰ ਦੇ ਬੇਟੇ ਦੀਪਰਾਜ ਸਿੰਘ ਅਰੋੜਾ (ਆਸਟ੍ਰੇਲੀਆ) ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਧਾਰਮਿਕ, ਸਿਆਸੀ, ਸਮਾਜਿਕ ਤੇ ਵਿੱਦਿਅਕ ਸੰਸਥਾਵਾਂ ਨਾਲ ਸੰਬੰਧਿਤ ਆਗੂ ਤੇ ਰਿਸ਼ਤੇਦਾਰ ਸਨੇਹੀ ਹਾਜ਼ਰ ਸਨ |

ਪਿਛਲੀ ਖ਼ਬਰ ਹੋਮ ਗਾਰਡ ਬਲਵਿੰਦਰ ਸਿੰਘ ਦੀ ਸੇਵਾ ਮੁਕਤੀ 'ਤੇ ਪੁਲਿਸ ਸਟਾਫ ਵਲੋਂ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਰਿਯਾਨ ਇੰਟਰਨੈਸ਼ਨਲ ਸਕੂਲ ਦਾ ਮੈਗਾ ਓਲੰਪੀਆ ਕੰਬੈਟ'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।