22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ 'ਐਕਸਪਲੋਰ ਵਰਲਡ ਇਨ ਵਰਡਜ਼' ਪੁਸਤਕ ਪ੍ਰਦਰਸ਼ਨੀ ਲਗਾਈ <br/>

ਅਜੀਤ ਡੈਸਕ 28-03-2026
ਅੰਮਿ੍ਤਸਰ, 27 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਨ ਲਈ ਕਾਲਜ ਦੀ ਮਹਾਤਮਾ ਹੰਸਰਾਜ ਲਾਇਬ੍ਰੇਰੀ ਦੀ ਅਗਵਾਈ ਹੇਠ 'ਐਕਸਪਲੋਰ ਦਾ ਵਰਲਡ ਇਨ ਵਰਡਜ਼' ਸਿਰਲੇਖ ਅਧੀਨ ਇਕ ਪੁਸਤਕ ਪ੍ਰਦਰਸ਼ਨੀ ਲਗਾਈ, ਜਿਸ ਦਾ ਉਦੇਸ਼ ਵਿਦਿਆਰਥੀਆਂ 'ਚ ਪੜ੍ਹਨ ਦੀ ਭਾਵਨਾ ਅਤੇ ਬੌਧਿਕ ਉਤਸੁਕਤਾ ਨੂੰ ਉਤਸ਼ਾਹਿਤ ਕਰਨਾ ਸੀ | ਪ੍ਰਦਰਸ਼ਨੀ ਦਾ ਉਦਘਾਟਨ ਪ੍ਰਸਿੱਧ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਕੀਤਾ ਗਿਆ | ਇਸ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ | ਪ੍ਰਦਰਸ਼ਨੀ 'ਚ ਅਕਾਦਮਿਕ, ਸਾਹਿਤ, ਇਤਿਹਾਸ, ਮਿਥਿਹਾਸ, ਪ੍ਰਤੀਯੋਗੀ ਪ੍ਰੀਖਿਆ ਗਾਈਡਾਂ ਅਤੇ ਗਲਪ ਨਾਲ ਸੰਬੰਧਿਤ ਵੱਖ-ਵੱਖ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਖਾਸ ਕਰਕੇ ਡਿਜੀਟਲ ਯੁੱਗ 'ਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ | ਕੇਵਲ ਧਾਲੀਵਾਲ ਨੇ ਸਮਾਜ ਅਤੇ ਵਿਅਕਤੀਗਤ ਦਿ੍ਸ਼ਟੀਕੋਣਾਂ ਨੂੰ ਆਕਾਰ ਦੇਣ 'ਚ ਸਾਹਿਤ ਦੀ ਪਰਿਵਰਤਨਸ਼ੀਲ ਸ਼ਕਤੀ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੜ੍ਹਨਾ ਸੋਚਣ ਸ਼ਕਤੀ ਨੂੰ ਵਿਸ਼ਾਲ ਕਰਦਾ ਹੈ, ਰਚਨਾਤਮਕਤਾ ਅਤੇ ਸੰਵੇਦਨਸ਼ੀਲਤਾ ਪੈਦਾ ਕਰਦਾ ਹੈ | ਕਾਲਜ ਲਾਇਬ੍ਰੇਰੀਅਨ ਡਾ. ਸਵਾਤੀ ਦੱਤਾ ਨੇ ਜ਼ਿਕਰ ਕੀਤਾ ਕਿ ਪ੍ਰਦਰਸ਼ਨੀ ਦੇ ਆਯੋਜਨ ਦਾ ਮੁੱਖ ਉਦੇਸ਼ ਨੌਜਵਾਨ ਮਨਾਂ ਨੂੰ ਅਮੀਰ ਬਣਾਉਣਾ ਅਤੇ ਇਕ ਛੱਤ ਹੇਠ ਗੁਣਵੱਤਾ ਵਾਲੀਆਂ ਕਿਤਾਬਾਂ ਦੀ ਵਿਸ਼ਾਲ ਸ਼੍ਰੇਣੀ ਤੱਕ ਪਹੁੰਚ ਯਕੀਨੀ ਬਣਾਉਣਾ ਸੀ | ਪ੍ਰੋਗਰਾਮ ਮੌਕੇ ਸ੍ਰੀਮਤੀ ਕਾਮਯਾਨੀ, ਡੀਨ, ਅਕਾਦਮਿਕ, ਅਤੇ ਡਾ. ਸ਼ਵੇਤਾ, ਡੀਨ ਅਨੁਸ਼ਾਸਨ ਅਤੇ ਵਿਦਿਆਰਥੀ ਪ੍ਰੀਸ਼ਦ ਵੀ ਮੌਜੂਦ ਰਹੇ |

ਪਿਛਲੀ ਖ਼ਬਰ ਯੂਨੀਵਰਸਿਟੀ ਵਿਖੇ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਨ ਕਰਵਾਇਆ ਅਗਲੀ ਖ਼ਬਰ ਐੱਸ. ਜੀ. ਪੀ. ਸੀ. ਤੇ ਸਕੂਲ ਚੇਅਰਮੈਨ ਦੀ ਜ਼ਮੀਨ ਦਾ ਵਿਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।