22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮੁਸ਼ਤਰਕਾ ਮਾਲਕਾਨਾ ਕਮੇਟੀ ਵਲੋਂ ਕਰਵਾਏ ਕਬੱਡੀ ਕੱਪ 'ਚ ਘਰਿਆਲਾ ਦੀ ਕਬੱਡੀ ਟੀਮ ਨੇ ਗੱਡੇ ਜਿੱਤ ਦੇ ਝੰਡੇ <br/>

ਵੇਰਕਾ 'ਚ ਮੁਸ਼ਤਰਕਾ ਮਾਲਕਾਨਾ ਕਮੇਟੀ ਵਲੋਂ ਕਰਵਾਏ ਕਬੱਡੀ ਕੱਪ ਦੌਰਾਨ ਕਬੱਡੀ ਦੀ ਜੇਤੂ ਟੀਮ ਘਰਿਆਲਾ ਅਤੇ ਹਲਕਾ ਪੂਰਬੀ ਦੇ ਕਾਂਰਗਸ ਪਾਰਟੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਕਮੇਟੀ ਪ੍ਰਧਾਨ ਸੰਦੀਪ ਸਿੰਘ, ਗੋਰਵਬੀਰ ਸਿੰਘ, ਲੱਕੀ ਸੰਧੂ, ਲਾਲੀ ਚੀਨੀਆ ਤੇ ਹੋਰ ਕਮੇਟੀ ਮੈਬਰ | ਤਸਵੀਰਾਂ ਅਜੀਤ <br/> 28-03-2026
ਵੇਰਕਾ/ਜੇਠੂਵਾਲ, 27 ਮਾਰਚ (ਦੀਦਾਰ ਸਿੰਘ, ਮਿੱਤਰਪਾਲ ਸਿੰਘ ਰੰਧਾਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸਰ ਵਿਖੇ 2 ਰੋਜ਼ਾ ਮੇਲੇ ਨੂੰ ਸਮਰਪਿਤ ਮੁਸ਼ਤਰਕਾ ਮਾਲਕਾਨਾ ਵਲੋਂ ਵੇਰਕਾ ਸਕੂਲ ਦੀ ਗਰਾਊਾਡ ਵਿਖੇ ਕਰਵਾਏ ਕਬੱਡੀ ਕੱਪ 'ਚ ਸੈਮੀ ਫਾਈਨਲ ਮੈਚ 'ਚ ਫਤਿਹਗੜ੍ਹ ਸ਼ੁਕਰਚੱਕ ਕਬੱਡੀ ਟੀਮ ਤੇ ਵੇਰਕਾ ਕਬੱਡੀ ਕਲੱਬ ਦਰਮਿਆਨ ਹੋਇਆ ਜਿਸ ਵਿਚ ਵੇਰਕਾ ਦੀ ਟੀਮ ਜੇਤੂ ਰਹੀ | ਕਬੱਡੀ ਦਾ ਫਾਈਨਲ ਮੈਚ ਘਰਿਆਲਾ ਕਬੱਡੀ ਕਲੱਬ ਤੇ ਵੇਰਕਾ ਕਬੱਡੀ ਕਲੱਬ ਦਰਮਿਆਨ ਹੋਇਆ ਇਹ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਆਿਖ਼ਰ ਇਹ ਕਬੱਡੀ ਕੱਪ ਘਰਿਆਲਾ ਦੀ ਟੀਮ ਨੇ ਜਿੱਤ ਕੇ ਖੇਡ ਪ੍ਰੇਮੀਆਂ ਦਾ ਮਨ ਮੋਹਿਆ | ਇਸ ਕਬੱਡੀ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਕਾਂਗਰਸ ਪਾਰਟੀ ਹਲਕਾ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਤੇ ਕਬੱਡੀ ਦੀ ਜੇਤੂ ਟੀਮ ਨੂੰ ਕਮੇਟੀ ਟੀਮ ਦੇ ਪ੍ਰਧਾਨ ਸੰਦੀਪ ਸਿੰਘ ਤੇ ਹੋਰ ਮੈਂਬਰਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਿੰਪਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰਫੁੱਲਤ ਕਰਨ ਵਾਸਤੇ ਅਤੇ ਮਾਂ ਖੇਡ ਕਬੱਡੀ ਨੂੰ ਹੋਰ ਬੁਲੰਦੀਆਂ 'ਤੇ ਖੜ੍ਹਨ ਵਾਸਤੇ ਕਲੱਬ ਵੱਲ ਜੋ ਇਹ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ | ਇਸ ਮੌਕੇ ਪ੍ਰਧਾਨ ਸੰਦੀਪ ਸਿੰਘ, ਗੌਰਵਬੀਰ ਸਿੰਘ, ਮਨਿੰਦਰ ਸਿੰਘ ਲੱਕੀ ਸੰਧੂ, ਮੁਖਤਾਰ ਸਿੰਘ, ਕੌਂਸਲਰ ਅੰਮਿ੍ਤਪਾਲ ਸਿੰਘ, ਪਰਮਿੰਦਰ ਸਿੰਘ, ਸੁੱਖ ਹੁੰਦਲ, ਜੋਧਬੀਰ ਸਿੰਘ, ਲਾਲੀ ਚੀਨੀਆ, ਮਨਪ੍ਰੀਤ ਸਿੰਘ ਮੰਨਾ ਆਪ ਆਗੂ, ਮਲਵਿੰਦਰ ਸਿੰਘ, ਮਹਾਂਬੀਰ ਸਿੰਘ, ਪ੍ਰੋਫੈਸਰ ਸਰਦਾਰਾ ਸਿੰਘ, ਬੱਬਲੂ ਹੁੰਦਲ, ਸੰਦੀਪ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ ਸਹਿਮੀ, ਕੇਵਲ ਕੁਮਾਰ ਸਮੇਤ ਹੋਰ ਕਮੇਟੀ ਮੈਂਬਰ ਤੇ ਸ਼ਖ਼ਸੀਅਤਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਅੰਮਿ੍ਤਸਰ ਸ਼ਹਿਰ ਦੇ ਇਕ ਦਰਜਨ ਤੋਂ ਵਧੇਰੇ ਥਾਣਿਆਂ ਦੇ ਮੁੱਖ ਮੁਨਸ਼ੀ ਕੀਤੇ ਤਬਦੀਲ ਅਗਲੀ ਖ਼ਬਰ ਜਥੇ. ਗੁਰਦਿਆਲ ਸਿੰਘ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।