11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸ਼੍ਰੋਮਣੀ ਪੰਥ ਅਕਾਲੀ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦਾ ਕੁਰਬਾਨੀਆਂ ਭਰਿਆ ਤੇ ਸ਼ਾਨਾਮੱਤਾ ਇਤਿਹਾਸ ਹੈ-ਭੁਪਿੰਦਰ ਸਿੰਘ ਚੱਬਾ

ਅਜੀਤ ਡੈਸਕ 27-03-2026
ਚੱਬਾ, 26 ਮਾਰਚ (ਜੱਸਾ ਅਨਜਾਣ)-ਸ਼੍ਰੋਮਣੀ ਪੰਥ ਅਕਾਲੀ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦਾ ਕੁਰਬਾਨੀਆਂ ਭਰਿਆ ਅਤੇ ਸ਼ਾਨਾਮੱਤਾ ਇਤਿਹਾਸ ਹੈ | ਇਹ ਪ੍ਰਗਟਾਵਾ ਆਪਣੇ ਗ੍ਰਹਿ ਵਿਖੇ ਸਮਾਜ ਸੇਵੀ ਭੁਪਿੰਦਰ ਸਿੰਘ ਚੱਬਾ (ਕੈਨੇਡਾ) ਨੇ ਕਰਦਿਆਂ ਕਿਹਾ ਕਿ ਇਸ ਮਿਸ਼ਲ ਦੇ ਪਹਿਲੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਦੀਪ ਸਿੰਘ ਤੇ ਮੀਤ ਜਥੇਦਾਰ ਬਾਬਾ ਨੋਧ ਸਿੰਘ ਹੋਏ ਤੇ ਹਜ਼ਾਰਾ ਸਿੰਘ ਇਸ ਮਿਸ਼ਲ ਦੇ ਸੂਰਬੀਰ ਜਰਨੈਲ ਹੋਏ ਹਨ | ਜਿਨ੍ਹਾਂ ਨੇ ਕੌਮ ਅਤੇ ਧਰਮ ਦੀ ਖਾਤਰ ਜ਼ਿੰਦਗੀ ਦੀ ਪ੍ਰਵਾਹ ਨਾ ਕਰਦਿਆਂ 1757 ਈ:ਵਿਚ ਅਹਿਮਦ ਸ਼ਾਹ ਅਬਦਾਲੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਕਰਵਾਈ ਜਾ ਬੇਅਦਬੀ ਦਾ ਬਦਲਾ ਲਿਆ ਤੇ ਗੁਰੂ ਰਾਮਦਾਸ ਜੀ ਦੇ ਘਰ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਆਪਣਾ ਨਾਂਅ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਦਰਜ ਕਰਵਾ ਕੇ ਸਦਾ ਲਈ ਅਮਰ ਹੋ ਗਏ | ਇਸ ਸੰਪਰਦਾਇ ਦੇ ਜਿੰਨੇ ਵੀ ਸਿੰਘ ਸਾਹਿਬਾਨ ਹੋਏ ਹਨ ਸਭ ਸਾਧੂ ਸੁਭਾਅ ਤੇ ਚੜਦੀ ਕਲਾ ਵਾਲੇ ਜਥੇਦਾਰ ਸਨ | ਜਿਨ੍ਹਾਂ ਨੇ ਆਪਣੇ -ਆਪਣੇ ਸਮੇਂ ਦੌਰਾਨ ਅਨੇਕਾਂ ਧਾਰਮਿਕ ਕਾਰਜਾਂ ਤੇ ਸਿੱਖ ਪੰਥ ਦੀ ਚੜਦੀ ਕਲਾ ਲਈ ਵੱਡਾ ਯੋਗਦਾਨ ਪਾਇਆ | ਮਿਸਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵੀ ਨਾਮ ਸਿਮਰਨ ਵਾਲੀ ਰੱਬੀ ਰੂਹ ਹੈ | ਜਿਨ੍ਹਾਂ ਦੀ ਰਹਿਨੁਮਾਈ ਹੇਠ 31 ਮਾਰਚ 2026 ਨੂੰ ਮਿਸਲ ਦੇ 14ਵੇਂ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਮੱਖਣ ਸਿੰਘ ਤੇ 15ਵੇਂ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਚੱਬਾ ਵਿਖੇ ਕਰਵਾਏ ਜਾ ਰਹੇ ਹਨ | ਇਸ ਬਾਬਤ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ |
ਪਿਛਲੀ ਖ਼ਬਰ ਉੱਘੇ ਲੇਖਕ ਮੰਗਾ ਬਾਸੀ ਦੇ ਦਿਹਾਂਤ 'ਤੇ ਸਾਹਿਤਕ ਜਗਤ 'ਚ ਸੋਗ ਅਗਲੀ ਖ਼ਬਰ ਡਾ. ਰਣਜੀਤ ਸਿੰਘ ਬਾਜਵਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।