25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

—ਮਾਮਲਾ : ਸਬ ਤਹਿਸੀਲ ਰਾਜਾਸਾਂਸੀ ਦੇ ਆਰਜ਼ੀ ਦਫ਼ਤਰ ਦਾ— ਦਫ਼ਤਰ ਮੂਹਰੇ ਫ਼ੈਲੀ ਗੰਦਗੀ/ਪਖਾਨਿਆਂ, ਬਾਥਰੂਮ ਤੇ ਪੀਣ ਵਾਲੇ ਪਾਣੀ ਦੀ ਨਹੀਂ ਕੋਈ ਸਹੂਲਤ <br/>

ਅਜੀਤ ਡੈਸਕ 26-03-2026
ਰਾਜਾਸਾਂਸੀ, 25 ਮਾਰਚ (ਹਰਦੀਪ ਸਿੰਘ ਖੀਵਾ)-ਮੱਛੀ ਪੂੰਗ ਫਾਰਮ ਰਾਜਾਸਾਂਸੀ 'ਚ ਸਥਾਪਿਤ ਸਬ ਤਹਿਸੀਲ ਰਾਜਾਸਾਂਸੀ ਦੇ ਆਰਜ਼ੀ ਦਫ਼ਤਰ ਦੇ ਮੂਹਰੇ ਜਿੱਥੇ ਗੰਦਗੀ ਫ਼ੈਲੀ ਹੋਈ ਹੈ ਉੱਥੇ ਇਹ ਦਫ਼ਤਰ ਸੁੱਧ ਪੀਣ ਵਾਲੇ ਪਾਣੀ, ਬਾਥਰੂਮ ਤੇ ਪਖਾਨਿਆਂ ਤੋਂ ਇਲਾਵਾ ਕਈ ਸਹੂਲਤਾਂ ਤੋਂ ਸੱਖਣਾ ਹੈ | ਜਿਸ ਕਾਰਨ ਇੱਥੇ ਰਜਿਸਟਰੀ ਕਰਵਾਉਣ ਤੇ ਹੋਰ ਲਾਭ ਲੈਣ ਲਈ ਲਾਭਪਾਤਰੀ ਖਾਸਕਰ ਜੋ ਮਹਿਲਾਵਾਂ (ਧੀਆਂ, ਭੈਣਾਂ) ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਬਾਥਰੂਮ/ਪਖਾਨੇ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇੱਥੇ ਮੌਜੂਦਾ ਤਾਇਨਾਤ ਅਧਿਕਾਰੀ (ਨਾਇਬ ਤਹਿਸੀਲਦਾਰ) ਨੇ ਆਪਣੇ ਦਫ਼ਤਰ ਦੀ ਸਾਫ ਸਫ਼ਾਈ ਤੋਂ ਇਲਾਵਾ ਕਦੇ ਵੀ ਆਰਜ਼ੀ ਬਣੀ ਸਬ ਤਹਿਸੀਲ ਦੀ ਇਮਾਰਤ ਆਲੇ ਦੁਆਲੇ ਸਾਫ ਸਫ਼ਾਈ ਦਾ ਤੇ ਹੋਰ ਉਕਤ ਸਮੱਸਿਆਵਾਂ ਵੱਲ ਧਿਆਨ ਦੇਣਾ ਕਦੇ ਉੱਚਿਤ ਨਹੀਂ ਸਮਝਿਆ | ਜ਼ਿਕਰਯੋਗ ਹੈ ਕਿ ਇਸ ਆਰਜ਼ੀ ਦਫ਼ਤਰ ਦਾ ਉਦਘਾਟਨ 17 ਜੁਲਾਈ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਸ ਸਮੇਂ ਦੇ ਮੌਜੂਦਾ ਕੈਬਨਿਟ ਮੰਤਰੀ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਸ ਸਮੇਂ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਨੂੰ ਨਾਲ ਕੇ ਕੀਤਾ ਗਿਆ ਸੀ | ਇਹ ਉਕਤ ਆਰਜ਼ੀ ਦਫ਼ਤਰ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਰਾਜਾਸਾਂਸੀ ਦੀ ਇਮਾਰਤ ਦੇ ਕੁਝ ਹਿੱਸੇ ਵਿੱਚ ਆਰਜ਼ੀ ਤੌਰ 'ਤੇ ਸਥਾਪਿਤ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬ ਤਹਿਸੀਲ ਰਾਜਾਸਾਂਸੀ ਦੇ ਇਸ ਆਰਜ਼ੀ ਬਣੇ ਦਫ਼ਤਰ ਨੂੰ ਮੱਛੀ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਇਸ ਇਮਾਰਤ ਨੂੰ ਖਾਲੀ ਕਰਨ ਲਈ ਵੀ ਕਿਹਾ ਗਿਆ, ਪ੍ਰੰਤੂ ਇਸ ਸਬ ਤਹਿਸੀਲ ਦੇ ਦਫ਼ਤਰ ਨੂੰ ਕਿੱਥੇ ਤਬਦੀਲ ਕੀਤਾ ਜਾਵੇਗਾ ਇਸ ਦਾ ਅਜੇ ਕੋਈ ਥਹੁ ਪਤਾ ਨਹੀਂ |

ਪਿਛਲੀ ਖ਼ਬਰ ਕੰਚਨਪ੍ਰੀਤ ਕੌਰ ਵਲੋਂ ਡਾ. ਰੰਧਾਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਪੁਲਿਸ ਥਾਣੇ ਪਹੁੰਚਿਆ ਪਾਕਿ ਦੀ ਸਿੱਖ ਵਿਦਿਆਰਥਣ ਦੀ ਕੇਸਕੀ ਉਤਰਵਾਉਣ ਦਾ ਮਾਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।