25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਅੰਮਿ੍ਤਸਰ ਸਵਰਣ ਸ਼ਤਾਬਦੀ ਸਮੇਤ 4 ਰੇਲਗੱਡੀਆਂ ਦਾ ਰੂਟ ਵਾਇਆ ਤਰਨ ਤਾਰਨ ਕੀਤਾ

ਅਜੀਤ ਡੈਸਕ 26-03-2026
ਅੰਮਿ੍ਤਸਰ, 25 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਦੇ ਸਾਹਨੇਵਾਲ-ਅੰਮਿ੍ਤਸਰ ਸੈਕਸ਼ਨ ਵਲੋਂ ਟਾਂਗਰਾ ਸਟੇਸ਼ਨ 'ਤੇ ਸਿਗਨਲ ਗੀਅਰਾਂ ਨੂੰ ਇਲੈਕਟਰਾਨਿਕ ਇੰਟਰਲਾਕਿੰਗ ਨਾਲ ਬਦਲਣ ਦੇ ਚਲਦੇ ਕੰਮ ਕਾਰਨ ਰੇਲਵੇ ਵਲੋਂ ਕੁਝ ਰੇਲਗੱਡੀਆਂ ਨੂੰ ਅਸਥਾਈ ਤੌਰ 'ਤੇ ਡਾਈਵਰਟ ਅਤੇ ਰੱਦ ਕੀਤਾ ਗਿਆ ਹੈ | ਜਾਣਕਾਰੀ ਮੁਤਾਬਕ ਰੇਲਵੇ ਵਲੋਂ ਅੰਮਿ੍ਤਸਰ ਸਵਰਣ ਸ਼ਤਾਬਦੀ ਰੇਲਗੱਡੀ ਨੰਬਰ 12029, ਅੰਮਿ੍ਤਸਰ ਇੰਟਰਸਿਟੀ ਰੇਲਗੱਡੀ ਨੰਬਰ 12411 ਅਤੇ ਅੰਮਿ੍ਤਸਰ ਐਕਸਪੈ੍ਰਸ ਰੇਲਗੱਡੀ ਨੰਬਰ 14506 ਦੇ ਰੂਟ ਨੂੰ 30 ਮਾਰਚ 2026 ਲਈ ਬਿਆਸ ਤੋਂ ਵਾਇਆ ਤਰਨ ਤਾਰਨ-ਅੰਮਿ੍ਤਸਰ ਡਾਇਵਰਟ ਕੀਤਾ ਗਿਆ ਹੈ, ਜਦਕਿ ਆਮਰਪਾਲੀ ਐਕਸਪੈ੍ਰਸ ਰੇਲਗੱਡੀ ਨੰਬਰ 15707 ਨੂੰ 28 ਮਾਰਚ ਲਈ ਬਿਆਸ ਤੋਂ ਵਾਇਆ ਤਰਨ ਤਾਰਨ-ਅੰਮਿ੍ਤਸਰ ਡਾਇਵਰਟ ਕੀਤਾ ਗਿਆ ਹੈ | ਇਸ ਤੋਂ ਇਲਾਵਾ ਰੇਲਵੇ ਨੇ ਲੋਕਲ ਰੇਲਗੱਡੀਆਂ ਜਿਨ੍ਹਾਂ 'ਚ ਜਲੰਧਰ ਸਿਟੀ-ਅੰਮਿ੍ਤਸਰ ਨੰਬਰ-74641, ਅੰਮਿ੍ਤਸਰ ਕਾਦੀਆ ਨੰਬਰ-74691, ਕਾਦੀਆ-ਅੰਮਿ੍ਤਸਰ ਨੰਬਰ-74692, ਤਰਨ ਤਾਰਨ-ਬਿਆਸ ਨੰਬਰ-74604 ਅਤੇ ਬਿਆਸ-ਤਰਨ ਤਾਰਨ ਨੰਬਰ-74605 ਨੂੰ 30 ਮਾਰਚ ਲਈ ਰੱਦ ਕਰ ਦਿੱਤਾ ਹੈ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਵਲੋਂ ਗੋਬਿੰਦਗੜ੍ਹ ਕਿਲ੍ਹੇ ਦਾ ਦੌਰਾ ਅਗਲੀ ਖ਼ਬਰ 2027 ਵਿਚ 'ਆਪ' ਦੀ ਸਰਕਾਰ ਮੁੜ ਦੁਬਾਰਾ ਰਿਪੀਟ ਹੋਵੇਗੀ-ਸਰਪੰਚ ਮਿੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।