25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਹਜ਼ੂਰਾ ਸਿੰਘ ਕਾਲੋਨੀ ਦੇ ਵਸਨੀਕਾਂ ਵਲੋਂ ਪੰਜਾਬ ਸਰਕਾਰ ਤੇ ਕਾਰਪੋਰੇਸ਼ਨ ਖ਼ਿਲਾਫ਼ ਨਾਅਰੇਬਾਜ਼ੀ <br/>

ਅਜੀਤ ਡੈਸਕ 26-03-2026
ਰਾਜਾਸਾਂਸੀ, 25 ਮਾਰਚ (ਹਰਦੀਪ ਸਿੰਘ ਖੀਵਾ)-ਵਿਧਾਨ ਸਭਾ ਹਲਕਾ ਪੱਛਮੀ ਦੇ ਅਧੀਨ ਆਉਂਦੀ ਵਾਰਡ ਨੰਬਰ 1 'ਚ ਹਵਾਈ ਅੱਡਾ ਮਾਰਗ 'ਤੇ ਸਥਿਤ ਪੁਰਾਣੀ ਜੇਲ੍ਹ ਦੇ ਸਾਹਮਣੇ ਵੱਸੀ ਆਬਾਦੀ ਹਜ਼ੂਰਾ ਸਿੰਘ ਕਾਲੋਨੀ ਦੇ ਵਸਨੀਕਾਂ ਨੇ ਲਗਾਤਾਰ ਪਿਛਲੇ 10 ਦਿਨਾਂ ਤੋਂ ਘਰਾਂ ਮੂਹਰੇ ਕਾਰਖਾਨਿਆਂ ਦੇ ਕੈਮੀਕਲ ਦੇ ਦੂਸ਼ਿਤ ਗੰਦੇ ਜ਼ਹਿਰੀਲੇ ਪਾਣੀ ਖੜ੍ਹਨ ਕਾਰਨ ਪੰਜਾਬ ਸਰਕਾਰ ਤੇ ਕਾਰਪੋਰੇਸ਼ਨ ਦੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ | ਇਸ ਸੰਬੰਧੀ ਸਿਮਰਨਜੀਤ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਕੌਰ, ਰਮਿੰਦਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਵਾਈ ਅੱਡਾ ਮਾਰਗ ਦੇ ਨਾਲ ਲੱਗਦੇ ਵੱਡੇ ਸੀਵਰੇਜ 10 ਦਿਨਾਂ ਤੋਂ ਬੰਦ ਪਏ ਹਨ, ਜੋ ਕਿ ਇਸ ਸੀਵਰੇਜ ਦੇ ਰਾਹੀਂ ਹੀ ਏਅਰ ਪੋਰਟ ਤੇ ਮੀਰਾਂਕੋਟ ਚੌਕ ਦੇ ਨੇੜੇ ਬਣੇ ਵੱਖ-ਵੱਖ ਕਾਰਖਾਨਿਆਂ ਦੇ ਕੈਮੀਕਲ ਵਾਲੇ ਦੂਸ਼ਿਤ ਜ਼ਹਿਰੀਲੇ ਪਾਣੀ ਦੀ ਨਿਕਾਸੀ ਹੁੰਦੀ, ਪ੍ਰੰਤੂ ਸੀਵਰੇਜ ਬੰਦ ਹੋਣ ਕਰਕੇ ਇਹ ਜ਼ਹਿਰੀਲਾ ਪਾਣੀ ਉਨ੍ਹਾਂ ਦੀ ਗਲੀ ਵਿਚ ਪਿਛਲੇ 10 ਦਿਨਾਂ ਤੋਂ ਛੱਪੜ ਦਾ ਰੂਪ ਧਾਰ ਕਰਕੇ ਰੁਕਿਆ ਹੋਇਆ ਹੈ, ਜਿਸ ਨਾਲ ਜ਼ਹਿਰੀਲੇ ਮੱਛਰ ਪੈਦਾ ਹੋਣ ਤੇ ਮਲੇਰੀਆ ਤੇ ਹੋਰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ | ਇਸ ਜ਼ਹਿਰੀਲੇ ਪਾਣੀ ਦੇ ਨਿਕਾਸੀ ਸੰਬੰਧੀ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਕੌਂਸਲਰ ਤੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਈ ਵਾਰ ਮਿਲਕੇ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਪ੍ਰੰਤੂ ਮੌਜੂਦਾ ਕੌਂਸਲਰ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਪਿਛਲੇ 10 ਦਿਨਾਂ ਤੋਂ ਲਾਰੇ ਲੱਪੇ ਲਾ ਕੇ ਡੰਗ ਟਪਾਇਆ ਜਾ ਰਿਹਾ ਹੈ | ਉਕਤ ਗਲੀ ਦੇ ਵਸਨੀਕਾਂ ਨੇ ਸੀਵਰੇਜ ਸਾਫ਼ ਕਰਨ ਅਤੇ ਖੜੇ ਪਾਣੀ ਨੂੰ ਸਾਫ਼ ਕਰਨ ਤੇ ਮਲੇਰੀਆ ਰੋਕੂ ਦਵਾਈ ਦੇ ਛਿੜਕਾਅ ਗੁਹਾਰ ਲਾਈ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਕਿਸੇ ਪਰਿਵਾਰ ਨੂੰ ਇਸ ਦੂਸ਼ਿਤ ਪਾਣੀ ਨਾਲ ਭਿਆਨਕ ਬਿਮਾਰੀ ਲੱਗੀ ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ | ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਗਲੀ ਵਿਚ ਕਰੀਬ 30 ਸਾਲਾਂ ਤੋਂ ਕਿਸੇ ਸਰਕਾਰੀ ਨੁਮਾਇੰਦੇ ਜਾਂ ਕਿਸੇ ਵੀ ਪਾਰਟੀ ਦੇ ਆਗੂ ਤੇ ਵੱਖ-ਵੱਖ ਰਹੇ ਕੌਂਸਲਰਾਂ ਨੇ ਕਦੇ ਵੀ ਸਾਰ ਨਹੀਂ ਲਈ, ਪ੍ਰੰਤੂ ਵੋਟਾਂ ਮੰਗਣ ਵੇਲੇ ਹੀ ਏਧਰ ਆਉਂਦੇ ਹਨ | ਇਸ ਸੰਬੰਧੀ ਵਾਰਡ ਨੰਬਰ ਇਕ ਦੇ ਨੌਜਵਾਨ ਆਗੂ ਪ੍ਰਭ ਉੱਪਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਹਲਕਾ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਉਕਤ ਸਾਰੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਜਲਦੀ ਹੱਲ ਕੀਤੀ ਜਾਵੇਗੀ ਅਤੇ ਹਜ਼ੂਰਾ ਸਿੰਘ ਕਾਲੋਨੀ ਵਿਚ ਸੀਵਰੇਜ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ ਜੋ ਇਕ ਦੋ ਦਿਨਾਂ ਤੱਕ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ ਮਾਨਵ ਕਲਿਆਣ ਸੇਵਾ ਸੰਸਥਾ ਨੇ ਭੂਮੀ ਪੂਜਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।