25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਨਿਗਮ 1 ਅਪ੍ਰੈਲ 2024 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕਿਰਾਇਆ ਨਵੀਆਂ ਸੋਧੀਆਂ ਦਰਾਂ ਅਨੁਸਾਰ ਵਸੂਲੇਗਾ • ਮੇਅਰ ਦੀ ਵਿਚੋਲਗੀ ਨਾਲ ਨਿਗਮ ਅਤੇ ਦੁਕਾਨਦਾਰਾਂ 'ਚ ਬਣੀ ਸਹਿਮਤੀ

ਅਜੀਤ ਡੈਸਕ 26-03-2026
ਅੰਮਿ੍ਤਸਰ, 25 ਮਾਰਚ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰ ਦੁਕਾਨਦਾਰਾਂ ਦੇ ਵਧਾਏ ਗਏ ਕਿਰਾਏ 'ਚ ਰਾਹਤ ਦਿੰਦੇ ਹੋਏ ਮੇਅਰ ਵਲੋਂ ਵਿਧਾਇਕਾਂ ਦੀ ਸਿਫ਼ਾਰਿਸ਼ 'ਤੇ ਦੁਕਾਨਦਾਰਾਂ ਦੇ ਕਿਰਾਏ ਨਿਧਾਰਿਤ ਕਰਨ ਦੁਕਾਨਦਾਰਾਂ ਨਾਲ ਆਪਣੇ ਦਫਤਰ ਵਿਖੇ ਰੱਖੀ ਬੈਠਕ ਦੌਰਾਨ ਉਨ੍ਹਾਂ ਦੇ ਕਿਰਾਇਆ ਦੀ ਸਲੈਬ ਤਿਆਰ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਗਈ ਹੈ | ਇਹ ਕਿਰਾਇਆ ਪਹਿਲਾਂ ਤੋਂ ਵਧਾਈਆਂ ਗਈਆਂ ਦਰਾਂ ਤੋਂ ਘਟਾਇਆ ਗਿਆ ਹੈ | ਪਹਿਲਾਂ ਵਧਾਇਆ ਗਿਆ ਕਿਰਾਇਆ ਬਹੁਤ ਜਿਆਦਾ ਹੋਣ ਕਰਕੇ ਦੁਕਾਨਦਾਰਾਂ 'ਚ ਇਸ ਸੰਬੰਧੀ ਸਹਿਮਤੀ ਨਹੀਂ ਬਣ ਸਕੀ ਸੀ ਅਤੇ ਉਨ੍ਹਾਂ ਵਲੋਂ ਉਸ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ | ਕਿਰਾਏ ਦੀ ਨਵੀਂ ਤਿਆਰ ਕੀਤੀ ਗਈ ਸੈਲਾਬ 1 ਅਪ੍ਰੈਲ 2024 ਤੋਂ ਲਾਗੂ ਹੋਵੇਗੀ ਅਤੇ ਇਸ ਤੋਂ ਪਹਿਲਾਂ ਦੇ ਬਣਦੇ ਕਰਾਏ ਦਾ ਭੁਗਤਾਨ ਕਿਰਾਏਦਾਰਾਂ ਨੂੰ ਪਿੱਛਲੀਆਂ ਦਰਾਂ ਅਨੁਸਾਰ ਹੀ ਕਰਨਾ ਪਵੇਗਾ | ਜਿਸ ਸੰਬੰਧੀ ਦੁਕਾਨਦਾਰਾਂ ਅਤੇ ਨਿਗਮ 'ਚ ਸਹਿਮਤੀ ਬਣ ਗਈ ਹੈ | ਤਿਆਰ ਕੀਤੀਆਂ ਸਲੈਬਾਂ ਅਨੁਸਾਰ ਜ਼ਿਨ੍ਹਾਂ ਕਿਰਾਏਦਾਰਾਂ ਦਾ ਪਹਿਲਾਂ ਕਿਰਾਇਆ 100 ਤੋਂ 300 ਰੁਪਏ ਦੇ ਦਰਮਿਆਨ ਸੀ ਉਨ੍ਹਾਂ ਨੂੰ ਨਵਾਂ ਭੁਗਤਾਨ 800 ਰੁਪਏ ਪ੍ਰਤੀ ਮਹੀਨਾ, 301 ਤੋਂ 500 ਰੁਪਏ ਕਿਰਾਏ ਵਾਲਿਆਂ ਨੂੰ ਹੁਣ 1400 ਰੁਪਏ, 501 ਤੋਂ 1000 ਰੁਪਏ ਵਾਲੇ ਕਿਰਾਏਦਾਰਾਂ ਨੂੰ ਹੁਣ 2000 ਰੁਪਏ , 1001 ਤੋਂ 2000 ਰੁਪਏ ਵਾਲਿਆਂ ਨੂੰ ਹੁਣ 2500 ਰੁਪਏ, 2001 ਤੋਂ 3000 ਰੁਪਏ ਵਾਲਿਆਂ ਨੂੰ 3800 ਰੁਪਏ, 3001 ਤੋਂ 4000 ਰੁਪਏ ਨੂੰ 6000 ਰੁਪਏ , 4001 ਤੋਂ 5000 ਰੁਪਏ ਵਾਲਿਆਂ ਨੂੰ 7000 ਰੁਪਏ ਅਤੇ 5000 ਤੋਂ ਜਿਆਦਾ ਕਰਾਏ ਵਾਲੇ ਦੁਕਾਨਦਾਰਾਂ ਨੂੰ ਹੁਣ ਦੁਗਣੇ ਕਰਾਏ ਦਾ ਭੁਗਤਾਨ ਕਰਨਾ ਪਵੇਗਾ | ਇਹ ਕਿਰਾਇਆ ਉਨ੍ਹਾਂ ਨੂੰ 1 ਅਪ੍ਰੈਲ 2024 ਤੋਂ ਬਾਅਦ ਤੋਂ ਦੇਣਾ ਪਵੇਗਾ | ਇਸ ਤੋਂ ਪਹਿਲਾਂ ਕਿਰਾਇਆ ਕਿਰਾਏਦਾਰਾਂ ਕੋਲੋਂ ਪਿਛਲੀਆਂ ਦਰਾਂ ਅਨੁਸਾਰ ਵਸੂਲਿਆ ਜਾਵੇਗਾ | ਮੇਅਰ ਨੇ ਦੱਸਿਆ ਕਿ ਇਸ ਤੋਂ ਬਾਅਦ ਜੇਕਰ ਕਿਰਾਇਆ ਕਮੇਟੀ ਵਲੋਂ ਨਵੀਆਂ ਦਰਾਂ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਉਹ ਕਿਰਾਇਆ ਕਮੇਟੀ ਦੇ ਐਲਾਨ ਤੋਂ ਬਾਅਦ ਦੇ ਸਮੇਂ ਤੋਂ ਵਸੂਲਿਆ ਜਾਵੇਗਾ | ਉਸ ਵੇਲੇ ਤੱਕ ਇਨ੍ਹਾਂ ਸਲੈਬਾਂ ਅਨੁਸਾਰ ਹੀ ਕਿਰਾਏਦਾਰਾਂ ਕੋਲੋਂ ਕਿਰਾਇਆ ਵਸੂਲਿਆ ਜਾਵੇਗਾ | ਇਸ ਮੌਕੇ 'ਤੇ ਯਸ਼ਪਾਲ, ਹਰਭਜਨ ਸਿੰਘ, ਪ੍ਰੇਮ ਨਾਥ, ਮੋਹਨ ਲਾਲ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਟਾਰੀਆ, ਰਾਜੇਸ਼ ਗਾਂਧੀ ਆਦਿ ਵਲੋਂ ਸਹਿਮਤੀ ਪ੍ਰਗਟਾਈ ਗਈ ਸੀ |
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਡੀ. ਏ. ਵੀ. ਸਥਾਪਨਾ ਦਿਵਸ ਤੇ ਸ੍ਰੀ ਰਾਮਨੌਮੀ 'ਤੇ ਹਵਨ ਯੱਗ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਸਾਲਾਨਾ ਕਨਵੋਕੇਸ਼ਨ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।