12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਖ਼ਾਲਸਾ ਯੂਨੀਵਰਸਿਟੀ ਵਲੋਂ ਮਹਿਲਾ ਦਿਵਸ ਸੰਬੰਧੀ ਇਕ ਦਿਨਾ ਸੈਮੀਨਾਰ

ਸੈਮੀਨਾਰ ਮੌਕੇ ਡਾ. ਜਸਪਾਲ ਸਿੰਘ ਮਹਿਮਾਨ ਬੁਲਾਰੇ ਡਾ. ਅਰਨੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਨਿਰਮਲ ਸਟੂਡੀਓ <br/> 08-03-2026
ਅੰਮਿ੍ਤਸਰ, 7 ਮਾਰਚ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ 'ਔਰਤਾਂ ਨੂੰ ਸਸ਼ਕਤ ਬਣਾਉਣਾ, ਭਾਰਤ ਨੂੰ ਅਮੀਰ ਬਣਾਉਣਾ : ਕਾਨੂੰਨੀ ਦਿ੍ਸ਼ਟੀਕੋਣ' ਵਿਸ਼ੇ 'ਤੇ ਇਕ ਦਿਨਾ ਸੈਮੀਨਾਰ ਕਰਵਾਇਆ ਗਿਆ | ਯੂਨੀਵਰਸਿਟੀ ਦੇ ਕਾਨੂੰਨੀ ਵਿਗਿਆਨ ਫੈਕਲਟੀ ਡੀਨ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਰਵਾਏ ਗਏ ਉਕਤ ਸੈਮੀਨਾਰ ਦਾ ਉਦੇਸ਼ ਨੌਜਵਾਨ ਔਰਤਾਂ ਲਈ ਲਿੰਗ ਸਮਾਨਤਾ, ਵਿੱਤੀ ਸੁਤੰਤਰਤਾ ਅਤੇ ਕਾਨੂੰਨੀ ਅਧਿਕਾਰਾਂ 'ਤੇ ਸੰਵਾਦ ਨੂੰ ਉਤਸ਼ਾਹਿਤ ਕਰਨਾ ਸੀ | ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ 'ਚ ਮਹਿਮਾਨ ਬੁਲਾਰੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਅਰਨੀਤ ਕੌਰ ਨੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਮਕਾਲੀ ਸਮਾਜ 'ਚ ਪੇਸ਼ੇਵਰ ਅਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋੜੀਂਦੇ ਆਤਮ ਵਿਸ਼ਵਾਸ ਅਤੇ ਗਿਆਨ ਨਾਲ ਮਹਿਲਾ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣਾ ਸਮੇਂ ਦੀ ਲੋੜ ਹੈ | ਡਾ. ਅਰਨੀਤ ਕੌਰ ਨੇ ਘਰੇਲੂ ਅਤੇ ਪੇਸ਼ੇਵਰ ਖੇਤਰਾਂ 'ਚ ਲਿੰਗ-ਪ੍ਰਤੀਬੰਧਿਤ ਭੂਮਿਕਾਵਾਂ ਨੂੰ ਤੋੜਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ | ਡਾ. ਗੁਨੀਸ਼ਾ ਸਲੂਜਾ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ 8-14 ਮਾਰਚ ਦਰਮਿਆਨ ਔਰਤਾਂ ਨੂੰ ਮੁਫ਼ਤ ਆਰਥੋਪੀਡਿਕ ਓ.ਪੀ.ਡੀ. ਸੇਵਾਵਾਂ ਦੇਵੇਗਾ... ਅਗਲੀ ਖ਼ਬਰ 'ਅੰਮਿ੍ਤਸਰ ਸਾਹਿਤ ਉਤਸਵ' ਦੇ ਦੂਜੇ ਦਿਨ ਧਰਮ, ਵਿਗਿਆਨ ਅਤੇ ਏ.ਆਈ. ਦੇ ਵਿਸ਼ਿਆਂ 'ਤੇ ਵਿਦਵਾਨਾਂ ਵਲੋਂ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।