12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਮਾਜ ਦੇ ਵਿਕਾਸ ਵਿਚ ਨਿੱਗਰ ਯੋਗਦਾਨ ਲਈ ਔਰਤ ਦਾ ਸਨਮਾਨ ਜ਼ਰੂਰੀ-ਡਾ. ਬਲਜੀਤ ਕੌਰ ਰਿਆੜ

ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਮਾਂ, ਭੈਣ, ਪਤਨੀ ਅਤੇ ਬੇਟੀ ਦੇ ਰੂਪ 'ਚ ਮੁਹੱਬਤੀ ਪੈਗ਼ਾਮ ਵੰਡਣ ਵਾਲੀ ਔਰਤ ਨੇ ਵੱਖ-ਵੱਖ ਸਥਿਤੀਆਂ 'ਚੋਂ ਗੁਜ਼ਰਦਿਆਂ ਅਤੇ ਚੁਣੌਤੀਆਂ ਨਾਲ ਦਸਤਪੰਜਾ ਲੈਂਦਿਆਂ ਆਪਣੀ ਹੋਂਦ ਲਈ ਲਗਾਤਾਰ ਸੰਘਰਸ਼ ਕੀਤਾ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਡਾ. ਬਲਜੀਤ ਕੌਰ ਰਿਆੜ ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਔਰਤ ਆਜ਼ਾਦ ਫਿਜ਼ਾ 'ਚ ਸੁਪਨਿਆਂ ਨੂੰ ਹਕੀਕੀ ਜਾਮਾਂ ਪਹਿਨਾਉਂਦੀ ਅੰਬਰਾਂ 'ਚ ਉਡਾਰੀਆਂ ਲਾਉਂਦੀ ਹੈ | ਅੱਜ ਦੀ ਔਰਤ ਹਰ ਪੱਖੋਂ ਆਪਣੀ ਹੋਂਦ ਅਤੇ ਹਸਤੀ ਦਾ ਲੋਹਾ ਮਨਵਾਉਂਦੀ ਮਰਦ ਤੋਂ ਵੀ ਦੋ ਕਦਮ ਅੱਗੇ ਚੱਲਣ ਵਾਲੀ ਦਲੇਰੀ ਅਤੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ | ਡਾ. ਰਿਆੜ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਹਰ ਦਿਨ ਔਰਤ ਦਿਵਸ ਹੈ ਕਿਉਂਕਿ ਰੋਜ਼ ਚੜ੍ਹਦੇ ਸੂਰਜ ਦੀ ਲਾਲੀ ਨਵੀਆਂ ਚੁਣੌਤੀਆਂ ਤੇ ਸੁਨੇਹੇ ਲੈ ਕੇ ਆਉਂਦੀ ਹੈ | ਉਨ੍ਹਾਂ ਕਿਹਾ ਕਿ ਸਮਾਜ ਦੇ ਵਿਕਾਸ ਵਿਚ ਨਿੱਗਰ ਯੋਗਦਾਨ ਲਈ ਔਰਤ ਦਾ ਸਨਮਾਨ ਜ਼ਰੂਰੀ ਹੈ |
ਪਿਛਲੀ ਖ਼ਬਰ 'ਅੰਮਿ੍ਤਸਰ ਸਾਹਿਤ ਉਤਸਵ' ਦੇ ਦੂਜੇ ਦਿਨ ਧਰਮ, ਵਿਗਿਆਨ ਅਤੇ ਏ.ਆਈ. ਦੇ ਵਿਸ਼ਿਆਂ 'ਤੇ ਵਿਦਵਾਨਾਂ ਵਲੋਂ ਵਿਚਾਰ ਚਰਚਾ ਅਗਲੀ ਖ਼ਬਰ ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਜੀਤ ਸਿੰਘ ਔਜਲਾ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।