11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਪੰਜਾਬ 'ਚ ਉਦਯੋਗਿਕ ਤਰੱਕੀ ਦਾ ਨਵਾਂ ਇਤਿਹਾਸ ਸਿਰਜੇਗੀ : ਬੰਦੇਸ਼ਾ

ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਵਾਈਸ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੱਜ ਲੁਧਿਆਣਾ ਵਿਖੇ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਕੀਤਾ ਗਿਆ, ਜਿਸ ਨਾਲ ਪੰਜਾਬ ਦੇ ਸਨਅਤੀ ਖੇਤਰ ਅਤੇ ਉਦਮੀਆਂ 'ਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ 'ਚ ਦੇਸ਼ 'ਚ ਪਹਿਲੀ ਵਾਰ 20 ਤਰ੍ਹਾਂ ਦੀਆਂ ਉਦਯੋਗਿਕ ਪ੍ਰੋਤਸਾਹਨ ਸਹੂਲਤਾਂ ਦੇਣ ਜਾ ਰਹੀ ਹੈ, ਜਿਨ੍ਹਾਂ 'ਚ ਸਨਅਤਕਾਰਾਂ ਨੂੰ ਜੀ. ਐੱਸ. ਟੀ., ਨਿਰਯਾਤ 'ਚ ਪ੍ਰੋਤਸਾਹਨ ਰੋਜ਼ਗਾਰ ਪ੍ਰੋਤਸਾਹਨ, ਜ਼ੇਡ ਐੱਲ ਟੀ 'ਚ ਪ੍ਰੋਤਸਾਹਨ ਆਦਿ ਦਰਜਨਾਂ ਪ੍ਰੋਤਸਾਹਨ ਵਿਕਲਪ ਵਾਲੇ ਪੈਕੇਜ ਕਾਰੋਬਾਰੀਆਂ ਨੂੰ ਸਹੂਲਤਾਂ ਅਤੇ ਮਦਦ ਦੇਣ ਵਾਲੇ ਹੋਣਗੇ | ਉਨ੍ਹਾਂ ਕਿਹਾ ਕਿ ਇਹ ਨੀਤੀ ਬਣਾਉਣ ਤੋਂ ਪਹਿਲਾਂ 24 ਸਨਅਤਕਾਰਾਂ ਅਤੇ ਵਪਾਰੀਆਂ ਦੀਆਂ ਸਲਾਹਕਾਰ ਕਮੇਟੀਆਂ ਬਣਾਈਆਂ ਸਨ, ਜਿੰਨਾ ਦੀਆਂ 78 ਫੀਸਦੀ ਸਿਫ਼ਾਰਸ਼ਾਂ ਦੇ ਆਧਾਰ 'ਤੇ ਇਹ ਉਦਯੋਗਿਕ ਨੀਤੀ ਬਣਾਈ ਗਈ ਹੈ | ਬੰਦੇਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ 'ਚ ਸਿਲੀਕੋਨ ਵੈਲੀ ਦੀ ਤਰਜ਼ ਤੇ ਪੰਜਾਬ ਸਿਲੀਕੋਨ ਵੈਲੀ ਬਣਾ ਰਹੀ ਹੈ, ਜੋ ਪੰਜਾਬ ਦੇ ਉਦਯੋਗ ਲਈ ਵਰਦਾਨ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਸਨਅਤ ਜਗਤ ਪੰਜਾਬ ਸਰਕਾਰ ਦੀ ਇਸ ਬਹੁਤ ਹੀ ਵਧੀਆ ਉਦਯੋਗਿਕ ਨੀਤੀ ਸਦਕਾ ਪੰਜਾਬ ਚ ਨਿਵੇਸ਼ ਨੂੰ ਹੁਲਾਰਾ ਮਿਲੇਗਾ, ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਚ ਅਹਿਮ ਰੋਲ ਅਦਾ ਕਰੇਗਾ |
ਪਿਛਲੀ ਖ਼ਬਰ ਆਬਕਾਰੀ ਵਿਭਾਗ ਦੀ ਟੀਮ ਨੇ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ 25 ਸਾਲਾ ਨਸ਼ਾ ਤਸਕਰ ਦਾ ਘਰ ਢਾਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।