11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ਼ੋ੍ਰਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਕਾਲਜਾਂ 'ਚ ਮੰਗਾਂ ਸੰਬੰਧੀ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੂੰ ਦਿੱਤਾ ਮੰਗ ਪੱਤਰ <br/>

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੂੰ ਮੰਗ ਪੱਤਰ ਦਿੰਦੇ ਹੋਏ ਡਾ. ਸ਼ਮਿੰਦਰ ਸਿੰਘ ਸੰਧੂ ਸਾਬਕਾ ਮੈਂਬਰ ਸੈਨੇਟ ਅਤੇ ਸਿੰਡੀਕੇਟ ਤੇ ਹੋਰ | ਤਸਵੀਰ : ਕਮਲਜੀਤ ਸਿੰਘ <br/> 08-03-2026
ਚੰਡੀਗੜ੍ਹ, 7 ਮਾਰਚ (ਮਾਰਕੰਡਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਵਲੋਂ ਆਪਣੇ ਪ੍ਰਬੰਧ ਹੇਠ ਚੱਲ ਰਹੇ ਕਾਲਜਾਂ ਸੰਬੰਧੀ ਜਾਰੀ ਕੀਤੇ ਗਏ ਹਾਲ ਹੀ ਦੇ ਪੱਤਰ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਡਾ. ਸ਼ਮਿੰਦਰ ਸਿੰਘ ਸੰਧੂ ਸਾਬਕਾ ਮੈਂਬਰ ਸੈਨੇਟ ਤੇ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਨੇ ਦੱਸਿਆ ਕਿ ਐਸ. ਜੀ. ਪੀ. ਸੀ. ਕਾਲਜਾਂ ਬਾਰੇ ਪੱਤਰ 'ਚ ਲਿਖਿਆ ਸੀ ਕਿ ਮਹਿੰਗਾਈ ਭੱਤਾ (ਡੀ. ਏ.) ਜ਼ੀਰੋ ਕਰਨਾ, ਪਿਛਲੇ ਦਸ ਸਾਲਾਂ ਤੋਂ ਬਕਾਏ ਦਾ ਭੁਗਤਾਨ ਨਾ ਕਰਨਾ, ਸਾਲਾਨਾ ਵਾਧਾ ਰੋਕਣਾ, ਮਕਾਨ ਕਿਰਾਏ ਭੱਤਾ (ਐਚ. ਆਰ. ਏ.) ਨੂੰ 8 ਫੀਸਦੀ ਤੱਕ ਸੀਮਤ ਕਰਨਾ, ਲਾਗੂ ਨਿਯਮਾਂ ਦੇ ਵਿਰੁੱਧ ਗ੍ਰੈਚੁਟੀ ਤੇ ਛੁੱਟੀਆਂ ਦੇ ਨਕਦੀਕਰਨ ਨੂੰ ਲਾਗੂ ਕਰਨਾ, ਕਰੀਅਰ ਐਡਵਾਂਸਮੈਂਟ ਸਕੀਮ (ਸੀ. ਏ. ਐਸ.), ਤਰੱਕੀਆਂ ਵਿਚ ਦੇਰੀ ਤੇ ਪ੍ਰਾਵੀਡੈਂਟ ਫੰਡ (ਪੀ. ਐਫ.) ਭੁਗਤਾਨਾਂ 'ਚ ਬੇਨਿਯਮੀਆਂ ਸ਼ਾਮਿਲ ਹਨ | ਇਨ੍ਹਾਂ ਚਿੰਤਾਵਾਂ ਨੂੰ ਉਜਾਗਰ ਕਰਨ ਵਾਲੇ ਪੱਤਰ ਐਸ. ਜੀ. ਪੀ. ਸੀ. ਦੇ ਪ੍ਰਧਾਨ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀਆਂ ਨੂੰ ਵੀ ਭੇਜੇ ਗਏ ਹਨ | ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਢੁਕਵੀਂ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਦੇ ਏਡਿਡ ਸਕੂਲਾਂ ਦੇ ਕਰਮਚਾਰੀ ਤੇ ਪੈਨਸ਼ਨਰਾਂ ਦਾ ਡੀ. ਪੀ. ਆਈ. ਦਫ਼ਤਰ ਅੱਗੇ ਧਰਨਾ 10 ਨੂੰ ਅਗਲੀ ਖ਼ਬਰ ਅੱਧੀ ਰਾਤ ਨੂੰ 'ਆਪ' ਆਗੂ ਤੇ ਕੌਂਸਲਰ ਦੇ ਘਰ ਚੱਲੀਆਂ ਗੋਲੀਆਂ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।