11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬੀ.ਐੱਸ.ਐੱਫ. ਨੂੰ ਸਫਲਤਾ, 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ

ਅਜੀਤ ਡੈਸਕ 08-03-2026
ਅਟਾਰੀ, 7 ਮਾਰਚ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਤਾਇਨਾਤ ਬੀ.ਐੱਸ.ਐੱਫ. ਦੀ 181 ਬਟਾਲੀਅਨ ਅਤੇ ਬੀਓਪੀ ਪੁੱਲ ਮੋਰਾ ਵਿਖੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 100 ਬਟਾਲੀਅਨ ਨੂੰ ਸਰਚ ਅਪਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਿਲ ਹੋਈ ਹੈ | ਪਾਕਿਸਤਾਨ ਤੋਂ ਆਇਆ ਹੈਰੋਇਨ ਦਾ ਇੱਕ ਪੈਕਟ ਬੀਓਪੀ ਪੁਲ ਮੋਰਾਂ ਅਤੇ ਇੱਕ ਪੈਕਟ ਬੀਓਪੀ ਦਾਓਕੇ ਦੇ ਏਰੀਏ ਵਿਚੋਂ ਬਰਾਮਦ ਕੀਤਾ ਗਿਆ | ਦੋਨਾਂ ਪੈਕਟਾਂ ਵਿਚੋਂ ਕਰੀਬ ਦੋ ਕਿਲੋ ਹੈਰੋਇਨ ਮਿਲੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ 10 ਕਰੋੜ ਰੁਪਏ ਕੀਮਤ ਬਣਦੀ ਹੈ | ਸਹਾਇਕ ਕੰਪਨੀ ਕਮਾਂਡੈਂਟ ਬੀਐੱਸ ਡੋਗਰਾ ਬੀਓਪੀ ਦਾਉਕੇ ਅਤੇ ਅਰੁਣ ਕੁਮਾਰ ਬੀਓਪੀ ਪੁੱਲ ਮੋਰਾਂ ਵਲੋਂ ਪੁਲਿਸ ਥਾਣਾ ਘਰਿੰਡਾ ਨੂੰ ਪੱਤਰ ਜਾਰੀ ਕਰਕੇ ਬਰਾਮਦ ਹੋਈ ਹੈਰੋਇਨ ਸੌਂਪ ਦਿੱਤੀ ਗਈ | ਕੰਪਿਊਟਰ ਕੰਡੇ 'ਤੇ ਵਜਨ ਕਰਨ ਤੇ ਦੋਵਾਂ ਪੈਕਟਾਂ ਵਿਚੋਂ ਪੈਕਿੰਗ ਮਟੀਰੀਅਲ ਸਮੇਤ 2 ਕਿਲੋ ਹੈਰੋਇਨ ਨਿਕਲੀ | ਬੀਐੱਸਐੱਫ ਵਲੋਂ ਹੈਰੋਇਨ ਮਿਲਣ ਵਾਲੇ ਏਰੀਏ ਅਤੇ ਕੰਡਿਆਲੀ ਤਾਰ ਦੇ ਆਰ-ਪਾਰ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਹੋਰ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ | ਪੁਲਿਸ ਥਾਣਾ ਘਰਿੰਡਾ ਵਲੋਂ ਨਾਮਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਅੱਧੀ ਰਾਤ ਨੂੰ 'ਆਪ' ਆਗੂ ਤੇ ਕੌਂਸਲਰ ਦੇ ਘਰ ਚੱਲੀਆਂ ਗੋਲੀਆਂ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ <br/> ਅਗਲੀ ਖ਼ਬਰ ਜਵਾਲਾ ਅਸਟੇਟ 'ਚ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।