09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਵੇਂ ਚੁਣੇ ਉੱਪ ਚੇਅਰਮੈਨ ਖਿਦੋਵਾਲੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਅਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਨਤਮਸਤਕ ਹੋਏ <br/>

ਅਜੀਤ ਡੈਸਕ 07-03-2026
ਮੱਤੇਵਾਲ, 6 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਵਿਧਾਨ ਸਭਾ ਹਲਕਾ ਮਜੀਠਾ ਅਧੀਨ ਬਲਾਕ ਸੰਮਤੀ ਮਜੀਠਾ-2 ਤੋਂ ਨਵੇਂ ਬਣੇ ਉੱਪ ਚੇਅਰਮੈਨ ਸਕਿੰਦਰ ਸਿੰਘ ਖਿਦੋਵਾਲੀ ਆਪਣੀ ਨਿਯੁਕਤੀ ਪਿਛੋਂ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਿਖੇ ਨਤਮਸਤਕ ਹੋਏ | ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਵਲੋਂ ਸਿਕੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਿਕੰਦਰ ਸਿੰਘ ਖਿਦੋਵਾਲੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ ਉਨ੍ਹਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ ਅਤੇ ਉਹ ਸਮੂਹ ਪਾਰਟੀ ਹਾਈਕਮਾਨ, ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਸਮੂਹ ਸੰਮਤੀ ਮੈਂਬਰਾਂ ਦੇ ਤਿਹ ਦਿੱਲੋਂ ਧੰਨਵਾਦੀ ਹਨ ਅਤੇ ਉਹ ਆਮ ਆਦਮੀ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ | ਇਸ ਮੌਕੇ ਬਚਿੱਤਰ ਸਿੰਘ ਖਿਦੋਵਾਲੀ, ਮਹਿਤਾਬ ਸਿੰਘ ਖਿਦੋਵਾਲੀ, ਬਿਕਰਮ ਸਿੰਘ ਪੰਚ ਖਿਦੋਵਾਲੀ, ਗੁਰਮੇਜ ਸਿੰਘ ਖਿਦੋਵਾਲੀ, ਗਰਵਿੰਦਰ ਸਿੰਘ ਖਿਦੋਵਾਲੀ, ਗੁਰਵੇਲ ਸਿੰਘ, ਬਲਜਿੰਦਰ ਸਿੰਘ ਖਿਦੋਵਾਲੀ, ਬਚਿਤੱਰ ਸਿੰਘ ਮੱਤੇਵਾਲ, ਨਿੰਦਰ ਸਿੰਘ ਭੋਏ, ਰਣਜੀਤ ਸਿੰਘ ਰਾਣਾ, ਜਗਰੂਪ ਸਿੰਘ ਬੋਪਾਰਾਏ, ਬਾਬਾ ਜੱਸਾ ਸਿੰਘ, ਮੇਜਰ ਸਿੰਘ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਹਜ਼ਾਰਾ ਸਿੰਘ ਮੋਰ ਪਹਿਲਵਾਨ ਦੀ ਯਾਦ 'ਚ 9ਵਾਂ ਛਿੰਝ ਮੇਲਾ ਕਰਵਾਇਆ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।