09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਕਮੇਟੀ ਮੈਂਬਰ ਭਿੱਟੇਵੱਡ ਦੇ ਘਰ ਪਹੁੰਚੇ <br/>

ਅਜੀਤ ਡੈਸਕ 07-03-2026
ਰਾਮ ਤੀਰਥ, 6 ਮਾਰਚ (ਧਰਵਿੰਦਰ ਸਿੰਘ ਔਲਖ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਸੁਰਜੀਤ ਸਿੰਘ ਭਿੱਟੇਵੱਡ ਦੇ ਗ੍ਰਹਿ ਪਿੰਡ ਭਿੱਟੇਵੱਡ ਵਿਖੇ ਪਹੁੰਚੇ, ਜਿੱਥੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਰਕਰਾਂ ਨੇ ਜਥੇ. ਭਿੱਟੇਵੱਡ ਦੀ ਅਗਵਾਈ ਹੇਠ ਉਨ੍ਹਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਰਕਾਰ ਜਬਰ ਨਾਲ ਸੱਚ ਨੂੰ ਝੁਕਾ ਨਹੀਂ ਸਕਦੀ, ਸਗੋਂ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਕਿਉਂਕਿ ਉਹ ਇਸ ਵਾਰ ਪੰਜਾਬ ਦੀ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ | ਇਸ ਮੌਕੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਯੂਥ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਗੁਰਨਾਮ ਸਿੰਘ ਪਹਿਲਵਾਨ, ਦਿਲਜੀਤ ਸਿੰਘ ਖਿਆਲਾ, ਰਣਜੀਤ ਸਿੰਘ ਭਿੱਟੇਵੱਡ, ਗੁਰਮੇਜ ਸਿੰਘ ਕੋਟਲਾ, ਪ੍ਰਤਾਪ ਸਿੰਘ ਖਿਆਲਾ, ਸਾਬਕਾ ਸਰਪੰਚ ਸਰਬਜੀਤ ਸਿੰਘ ਰਾਜੂ, ਸਾਬਕਾ ਸਰਪੰਚ ਕਲਰਾਜ ਸਿੰਘ ਭਿੱਟੇਵੱਡ, ਸਤਨਾਮ ਸਿੰਘ ਪਹਿਲਵਾਨ, ਜੋਗਿੰਦਰ ਸਿੰਘ ਚੈਨਪੁਰ ਸਾਬਕਾ ਸਰਪੰਚ, ਬਲਵਿੰਦਰ ਸਿੰਘ ਕੁਹਾਲਾ ਸਾਬਕਾ ਚੇਅਰਮੈਨ, ਲਾਡੀ ਪੱਧਰੀ, ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ, ਗੁਰਪ੍ਰੀਤ ਸਿੰਘ ਵਡਾਲੀ, ਚੇਅਰਮੈਨ ਵਿੱਕੀ ਰਾਜਾਸਾਂਸੀ, ਬਚਨ ਨਾਥ, ਕਾਬਲ ਸਿੰਘ ਸੈਕਟਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ <br/> ਅਗਲੀ ਖ਼ਬਰ ਪਿੰਡ ਛੀਨਾ ਕਰਮ ਸਿੰਘ ਵਿਖੇ ਮੁਫ਼ਤ ਇਲਾਜ ਕਾਰਡ ਬਣਾਉਣ ਲਈ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।