28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹੋਲੇ-ਮਹੱਲੇ ਸੰਬੰਧੀ ਲਾਏ ਲੰਗਰ 'ਚ ਸੇਵਾ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ <br/>

ਅਜੀਤ ਡੈਸਕ 07-03-2026
ਚੇਤਨਪੁਰਾ, 6 ਮਾਰਚ (ਮਹਾਂਬੀਰ ਸਿੰਘ ਗਿੱਲ)-ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਨਾਏ ਜਾ ਰਹੇ ਖਾਲਸਾ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਮਨਾਉਣ ਜਾ ਰਹੀਆਂ ਸੰਗਤਾਂ ਦੇ ਛਕਣ ਲਈ ਹਰ ਸਾਲ ਦੀ ਤਰ੍ਹਾਂ ਪਿੰਡ ਮੱਝੂਪੁਰਾ ਦੇ ਅੱਡੇ ਉੱਤੇ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਵੰਨ ਸੁਵੰਨੇ ਪਦਾਰਥਾਂ ਦੇ ਲੰਗਰ ਲਾਏ ਗਏ ਜੋ ਕਿ 27 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਨਿਰੰਤਰ ਜਾਰੀ ਰਹੇ ਤੇ ਅੱਜ ਲੰਗਰ ਦੀ ਸੰਪੂਰਨਤਾ ਮੌਕੇ ਪ੍ਰਧਾਨ ਜਗਤਾਰ ਸਿੰਘ ਮੱਝੂਪੁਰਾ ਦੀ ਅਗਵਾਈ ਹੇਠ ਪ੍ਰਬੰਧਕਾਂ ਵਲੋਂ ਲੰਗਰ ਦੌਰਾਨ ਸੇਵਾ ਦੇ ਕਾਰਜਾਂ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਗਤਾਰ ਤੋਂ ਇਲਾਵਾ ਰਣਜੀਤ ਸਿੰਘ, ਰਣਦੀਪ ਸਿੰਘ, ਮਹਿਕਦੀਪ ਸਿੰਘ, ਗੁਰਲਾਲ ਸਿੰਘ, ਰਤਨ ਸਿੰਘ ਦੋਧੀ, ਡਾ. ਬਲਵਿੰਦਰ ਸਿੰਘ ਬਿੱਟੂ, ਪਿੰਦਰ ਹਲਵਾਈ, ਗ੍ਰੰਥੀ ਸਤਨਾਮ ਸਿੰਘ, ਡਾ. ਦਵਿੰਦਰਜੀਤ ਸਿੰਘ, ਲਖਵਿੰਦਰ ਸਿੰਘ ਕਲਰਕ, ਰਾਜਿੰਦਰ ਸਿੰਘ ਗੁਰਾਇਆ, ਗਗਨਦੀਪ ਸਿੰਘ, ਸੁਖਮੀਤ ਸਿੰਘ ਬਲਾਕ ਸੰਮਤੀ ਮੈਂਬਰ, ਜੋਬਨਜੀਤ ਸਿੰਘ ਸਰਪੰਚ, ਲਖਬੀਰ ਸਿੰਘ, ਜਰਮਨਜੀਤ ਸਿੰਘ, ਅਰਸ਼ਦੀਪ ਸਿੰਘ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਹਰਮੇਸ਼ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰ ਦੱਸੇ ਮੁਹਾਲੀ ਦੇ ਏਅਰੋਟ੍ਰੋਪੋਲਿਸ ਵਿਸਥਾਰ ਲਈ 1 ਲੱਖ ਕਰੋੜ ਕਿੱਥੋਂ ਆਉਣਗੇ-ਤਲਵੰਡੀ <br/> ਅਗਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਟਰੰਪ ਅਤੇ ਨੇਤਨਯਾਹੂ ਦੇ ਪੁਤਲੇ ਫੂਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।