18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਚੱਲਦੀ ਕਾਰ 'ਚ ਲੱਗੀ ਅੱਗ <br/>

ਅਜੀਤ ਡੈਸਕ 03-02-2026
ਅੰਮਿ੍ਤਸਰ, 2 ਫਰਵਰੀ (ਹਰਮਿੰਦਰ ਸਿੰਘ)-ਸ਼ਾਮ ਨੂੰ ਸਥਾਨਕ ਕੰਪਨੀ ਦੇ ਸਾਹਮਣੇ ਮਦਨ ਮੋਹਨ ਮਾਲਵਾਈਆ ਰੋਡ 'ਤੇ ਇਕ ਚੱਲਦੀ ਆਟੀਕਾ ਕਾਰ 'ਚ ਅਚਾਨਕ ਅੱਗ ਗਈ | ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ 'ਚ ਤਿੰਨ ਲੋਕ ਸਵਾਰ ਸਨ | ਇਸ ਸਬੰਧ ਵਿਚ ਕਾਰ ਸਵਾਰ ਨੌਜਵਾਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਛੋਟੇ ਬੱਚੇ ਦੇ ਨਾਲ ਮਦਨ ਮੋਹਨ ਮਾਲਵੀਆ ਰੋਡ ਤੋਂ ਨਿਕਲ ਰਿਹਾ ਸੀ ਕਿ ਪਿਛੋਂ ਆਏ ਆਟੋ ਚਾਲਕ 'ਤੇ ਉਸ ਦੀ ਆਟੀਕਾ ਕਾਰ 'ਚੋਂ ਧੂੰਆ ਨਿਕਲਣ ਬਾਰੇ ਦੱਸਿਆ ਜਿਸ ਨੇ ਮੌਕੇ 'ਤੇ ਕਾਰ ਨੂੰ ਰੋਕਿਆ ਅਤੇ ਆਪਣੇ ਪਰਿਵਾਰ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਆਪ ਅੱਗ ਬੁਝਾਉਣ 'ਚ ਲੱਗ ਗਿਆ | ਪਰ ਦੇਖਦਿਆਂ ਹੀ ਅੱਗ ਬੇਕਾਬੂ ਹੋ ਗਈ ਜਿਸ 'ਤੇ ਫਾਇਰ ਬਿ੍ਗੇਡ ਦੀ ਟੀਮ ਨੇ ਕਾਬੂ ਪਾਇਆ | ਅੱਗ ਲੱਗਣ ਦਾ ਕਾਰਨ ਕਾਰ ਦੀ ਵਾਇਰਿੰਗ ਦਾ ਸ਼ਾਰਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਬਿਕਰਮ ਮਜੀਠੀਆ ਦੀ ਰਿਹਾਈ 'ਤੇ ਭਾਜਪਾ ਆਗੂ ਛੀਨਾ ਵਲੋਂ ਖੁਸ਼ੀ ਦਾ ਇਜ਼ਹਾਰ <br/> ਅਗਲੀ ਖ਼ਬਰ ਜੀ. ਆਰ. ਪੀ. ਵਲੋਂ ਚੋਰੀ ਦੇ ਮੋਬਾਈਲ ਸਮੇਤ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।