13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਫੈੱਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ <br/>

ਅਜੀਤ ਡੈਸਕ 01-02-2026
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਫੈੱਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਹੋਈ | ਇਸ ਦੌਰਾਨ ਵਾਈਸ ਪ੍ਰਧਾਨ ਅਮਰਜੀਤ ਸਿੰਘ ਬਰਾੜ, ਉਪ ਪ੍ਰਧਾਨ ਪੰਜਾਬ ਤੇ ਦਾਣਾ ਮੰਡੀ ਭਗਤਾਂ ਵਾਲਾ ਅੰਮਿ੍ਤਸਰ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਤਰਨਤਾਰਨ ਮੰਡੀ ਪ੍ਰਧਾਨ ਕਰਨੈਲ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਤਰਨ ਤਾਰਨ ਜ਼ਿਲ੍ਹੇ 'ਚ ਕਰਵਾਏ ਜਾ ਰਹੇ ਇਜਲਾਸ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ਾਮਿਲ ਆੜ੍ਹਤੀਆਂ ਦੇ ਵਿਚਾਰ ਸੁਣਨ ਤੋਂ ਬਾਅਦ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਪੰਜਾਬ ਦਾ ਇਜਲਾਸ ਤਰਨ ਤਾਰਨ ਜ਼ਿਲ੍ਹੇ 'ਚ 16 ਮਾਰਚ ਨੂੰ ਕਰਵਾਇਆ ਜਾਵੇਗਾ ਜਿਸ 'ਚ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ 'ਚ ਆੜ੍ਹਤੀ ਸ਼ਿਰਕਤ ਕਰਨਗੇ | ਉਨ੍ਹਾਂ ਦੱਸਿਆ ਕਿ ਇਜਲਾਸ ਦੇ ਮੁੱਖ ਏਜੰਡਿਆਂ 'ਚ ਲਿਫਟਿੰਗ ਦੇ ਟੈਂਡਰਾਂ ਸੰਬੰਧੀ, ਮਾਝੇ ਦੇ ਗੋਦਾਮਾਂ 'ਚ ਡਾਲੇ ਦੇ ਰੂਪ 'ਚ ਹੁੰਦੀ ਅੰਨੀ ਲੁੱਟ ਜਿਸ ਦਾ ਸਾਰਾ ਭਾਰ ਆੜ੍ਹਤੀਆਂ 'ਤੇ ਪੈਂਦਾ ਹੈ, ਜਿਨ੍ਹਾਂ ਆੜ੍ਹਤੀਆਂ ਦੇ ਟੈਂਡਰਕਾਰਾਂ ਵੱਲ ਅੱਜ ਤੱਕ ਵੀ ਪਿਛਲੇ ਸਾਲਾਂ ਦੇ ਕਿਰਾਏ ਲੈਣੇ ਬਾਕੀ ਹਨ, ਮਾਰਕੀਟ ਕਮੇਟੀਆਂ ਦੇ ਲਾਇਸੰਸ ਰੀਨਿਊ ਕਰਵਾਉਣ ਜਾਂ ਨਵਾਂ ਲਾਇਸੰਸ ਲੈਣ ਹੁੰਦੀ ਖੱਜਲ ਖਰਾਬੀ ਬਾਰੇ, ਇੰਸਪੈਕਟਰਾਂ ਵਲੋਂ ਆੜ੍ਹਤੀਆਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨ, ਆੜ੍ਹਤੀਆਂ ਦੀ 2.5 ਫੀਸਦੀ ਦਾਮੀ ਤੋਂ ਇਲਾਵਾ ਬਾਕੀ ਫੁਟਕਲ ਮਸਲੇ ਵਿਚਾਰੇ ਜਾਣਗੇ | ਇਸ ਮੌਕੇ ਗੁਰਭਿੰਦਰ ਸਿੰਘ ਮੰਮਣਕੇ, ਹਰਪਾਲ ਸਿੰਘ ਖਾਲਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਦਾਖ਼ਲ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਅੰਮਿ੍ਤਸਰ 'ਚ ਪੁਲ ਤੋਂ ਮਾਰੀ ਛਾ... ਅਗਲੀ ਖ਼ਬਰ ਨਿਗਮ ਦੇ ਵਧੀਕ ਕਮਿਸ਼ਨਰ ਵਲੋਂ ਭਗਤਾਂਵਾਲਾ ਅਤੇ ਝਬਾਲ ਰੋਡ ਡੰਪ ਸਾਈਟਾਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।