13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਰੇਲ ਇੰਜਨ ਦੇ ਸਟਾਪਰ ਨਾਲ ਟਕਰਾਉਣ ਦੀ ਘਟਨਾ ਤੋਂ ਬਾਅਦ ਜਾਂਚ ਲਈ ਅੰਮਿ੍ਤਸਰ ਪਹੁੰਚੀ ਫਿਰੋਜ਼ਪੁਰ ਮੰਡਲ ਦੀ ਟੀਮ <br/>

ਅਜੀਤ ਡੈਸਕ 01-02-2026

ਅੰਮਿ੍ਤਸਰ, 31 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ਏ 'ਤੇ ਬੀਤੇ ਦਿਨ ਇਕ ਰੇਲ ਇੰਜਨ ਸਟੋਪਰ ਨਾਲ ਟਕਰਾ ਗਿਆ | ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਸਟੋਪਰ ਦੀ ਕੰਧ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਸੀ, ਜਿਸਨੂੰ ਰੇਲ ਅਧਿਕਾਰੀਆਂ ਵਲੋਂ ਰਾਤੋਂ ਰਾਤ ਹੀ ਮੁੜ ਉਸਾਰ ਦਿੱਤਾ ਗਿਆ | ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੱਜ ਫਿਰੋਜਪੁਰ ਮੰਡਲ ਦੀ ਟੀਮ ਨੇ ਉਕਤ ਸਥਾਨ ਦਾ ਦੌਰਾ ਕੀਤਾ ਅਤੇ ਘਟਨਾ ਸੰਬੰਧੀ ਪੂਰੀ ਰਿਪੋਰਟ ਹਾਸਿਲ ਕੀਤੀ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਘਟਨਾ 'ਚ ਕਥਿਤ ਲਾਪਰਵਾਹੀ ਵਰਤਣ ਵਾਲੇ ਰੇਲ ਇੰਜਨ ਦੇ ਚਾਲਕ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਲਾਪਰਵਾਹੀ ਕਾਰਨ ਭਾਵੇਂ ਕੋਈ ਵੱਡਾ ਹਾਦਸਾ ਨਹੀਂ ਹੋਇਆ ਲੇਕਿਨ ਭਵਿੱਖ 'ਚ ਅਜਿਹੀ ਕਾਰਵਾਈ ਦੁਬਾਰਾ ਨਾ ਹੋਵੇ, ਇਸ ਲਈ ਅਧਿਕਾਰੀਆਂ ਵਲੋਂ ਸ਼ਖਤ ਕਦਮ ਚੱੁਕੇ ਜਾ ਸਕਦੇ ਹਨ | ਜ਼ਿਕਰਯੋਗ ਹੈ ਕਿ ਬੀਤੇ ਦਿਨ ਜਦੋਂ ਪਠਾਨਕੋਟ ਤੋਂ ਅੰਮਿ੍ਤਸਰ ਪਹੁੰਚੀ ਰਾਵੀ ਐਕਸਪੈ੍ਰਸ ਦੇ ਇੰਜਨ ਨੂੰ ਰੇਲਗੱਡੀ ਤੋਂ ਵੱਖਰਾ ਕਰਕੇ ਇਸਦੀ ਸ਼ੰਟਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇੰਜਨ ਸਟੋਪਰ 'ਚ ਜਾ ਟਕਰਾਇਆ, ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ | ਭਾਵੇਂ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਉੱਥੇ ਖੜ੍ਹੇ ਯਾਤਰੀਆਂ 'ਚ ਸਹਿਮ ਦਾ ਮਾਹੌਲ ਜ਼ਰੂਰ ਦੇਖਣ ਨੂੰ

ਪਿਛਲੀ ਖ਼ਬਰ ਛੀਨਾ ਕਰਮ ਸਿੰਘ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਲੰਗਰ ਲਗਾਏ ਅਗਲੀ ਖ਼ਬਰ ਕਰੂਜ ਗੱਡੀ ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।