13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਖ਼ਾਲਸਾ 'ਵਰਸਿਟੀ ਵਲੋਂ 12ਵਾਂ ਅੰਤਰਰਾਸ਼ਟਰੀ ਕਲਾ ਮਹਾਂਉਤਸਵ ਕਰਵਾਇਆ <br/>

ਅਜੀਤ ਡੈਸਕ 01-02-2026

ਅੰਮਿ੍ਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)¸ਖ਼ਾਲਸਾ 'ਵਰਸਿਟੀ ਵਲੋਂ ਖ਼ਾਲਸਾ ਕਾਲਜ ਦੇ ਫਾਈਨ ਆਰਟਸ ਵਿਭਾਗ ਅਤੇ ਆਈ. ਡਬਲਿਊ. ਐੱਸ. ਆਰਟ ਅਫੀਨਾ ਦੇ ਸਾਂਝੇ ਸਹਿਯੋਗ ਨਾਲ 12ਵਾਂ ਅੰਤਰਰਾਸ਼ਟਰੀ ਕਲਾ ਮਹਾਂਉਤਸਵ ਕਰਵਾਇਆ ਗਿਆ, ਜਿਸ ਦਾ ਉਦਘਾਟਨ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਵਲੋਂ ਕੀਤਾ ਗਿਆ | ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਮਿਲ ਹੋਏ ਨਾਮਵਰ ਚਿੱਤਰਕਾਰਾਂ ਨੇ ਵਿਦਿਆਰਥੀਆਂ ਦੇ ਰੂ-ਬਰੂ ਹੋ ਕੇ ਮੌਕੇ 'ਤੇ ਕਲਾਕ੍ਰਿਤਾਂ ਬਣਾਕੇ ਵਿਖਾਉਣ ਤੋਂ ਇਲਾਵਾ ਚਿੱਤਰਕਲਾ ਦੇ ਵਿਸਥਾਰਪੂਰਵਕ ਗੁਰ ਦੱਸੇ | ਪਿ੍ੰ: ਡਾ. ਰੰਧਾਵਾ ਨੇ ਵਿਦਿਆਰਥੀਆਂ ਨੂੰ ਕਲਾ ਪ੍ਰਤੀ ਉਤਸ਼ਾਹਿਤ ਕਰਦਿਆਂ ਸਮਾਜ 'ਚ ਰਚਨਾਤਮਕਤਾ ਦੀ ਮਹੱਤਤਾ 'ਤੇ ਜੋਰ ਦਿੱਤਾ | ਉਨ੍ਹਾਂ ਕਿਹਾ ਕਿ ਉਕਤ ਕਲਾ ਮਹਾਂਉਤਸਵ ਦੌਰਾਨ ਅਜਮੇਰ ਤੋਂ ਚਿੱਤਰਕਾਰ ਸਚਿਨ, ਕਿਸ਼ਨਗੜ੍ਹ ਤੋਂ ਪਵਨ ਕੁਮਾਵਤ, ਚੰਡੀਗੜ੍ਹ ਤੋਂ ਸਿਕੰਦਰ ਸਿੰਘ, ਪਾਉਂਟਾ ਸਾਹਿਬ ਤੋਂ ਕੁਲਵਿੰਦਰ ਸਿੰਘ, ਜਲੰਧਰ ਤੋਂ ਹਰੀਸ਼ ਵਰਮਾ ਅਤੇ ਬੰਗਾ ਤੋਂ ਜਸਵੀਰ ਰਾਮ ਆਦਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਚਿੱਤਰਕਾਰਾਂ ਨੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਉਕਤ ਕਲਾਕਾਰਾਂ ਵਲੋਂ ਲਾਈਵ ਚਿੱਤਰਕਾਰੀ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਕਲਾ ਦੀਆਂ ਤਕਨੀਕਾਂ ਅਤੇ ਰਚਨਾਤਮਿਕ ਪਰਕਿਰਿਆ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ, ਜੋ ਉਨ੍ਹਾਂ ਲਈ ਭਵਿੱਖ 'ਚ ਸਹਾਈ ਸਿੱਧ ਹੋਵੇਗੀ | ਇਸ ਮੌਕੇ ਵਿਭਾਗ ਮੁਖੀ ਮਹਿਤਾਬ ਕੌਰ ਨੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਪਿ੍ੰ: ਡਾ. ਰੰਧਾਵਾ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਤੋਂ ਬਹੁਤ ਕੁਝ ਸਿੱਖਿਆ ਅਤੇ ਇਹ ਅਨੁਭਵ ਉਨ੍ਹਾਂ ਦੀ ਕਲਾਤਮਿਕ ਵਿਕਾਸ ਯਾਤਰਾ ਲਈ ਲਾਭਦਾਇਕ ਸਾਬਿਤ ਹੋਇਆ ਹੈ | ਪਿ੍ੰ: ਡਾ. ਰੰਧਾਵਾ ਨੇ ਉੱਘੇ ਕਲਾਕਾਰਾਂ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਜਦਕਿ ਆਰਟ ਅਫੀਨਾ ਦੇ ਸਹਿਯੋਗਿਕ ਸ੍ਰੀ ਵਿਨੇ ਵੈਦ ਵਲੋਂ ਪਿ੍ੰ: ਡਾ. ਰੰਧਾਵਾ ਨੂੰ ਕਲਾਕ੍ਰਿਤੀ ਭੇਟ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ 'ਤੇ ਪੁਲਿਸ ਵਲੋਂ ਨੌਜਵਾਨ ਦੀ ਕੀਤੀ ਕੁੱਟਮਾਰ 'ਤ... ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼, ਮਾਲ ਰੋਡ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।