11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਚਾਹ 'ਤੇ ਚਰਚਾ ਦੌਰਾਨ ਵਿਧਾਇਕ ਧਾਲੀਵਾਲ ਵਲੋਂ ਕਈ ਪਿੰਡਾਂ ਅੰਦਰ ਮੀਟਿੰਗਾਂ <br/>

ਅਜੀਤ ਡੈਸਕ 26-01-2026
ਗੱਗੋਮਾਹਲ, 25 ਜਨਵਰੀ (ਬਲਵਿੰਦਰ ਸਿੰਘ ਸੰਧੂ)-ਆਮ ਆਦਮੀ ਪਾਰਟੀ ਵਲੋਂ ਵਲੰਟੀਅਰਾਂ ਨਾਲ ਚਾਹ 'ਤੇ ਚਰਚਾ ਪ੍ਰੋਗਰਾਮ ਤਹਿਤ ਅੱਜ ਆਪ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਸੁਧਾਰ, ਕੁਰਾਲੀਆ, ਨਾਨੋਕੇ, ਦਿਆਲਪੁਰਾ ਤੇ ਗੱਗੋਮਾਹਲ ਵਿਖੇ ਟੀ ਵਿਦ ਵਲੰਟੀਅਰ ਦਾ ਅਯੋਜਨ ਕੀਤਾ | ਜਿਸ ਵਿਚ ਵੱਡੀ ਗਿਣਤੀ ਅੰਦਰ ਪਾਰਟੀ ਨਾਲ ਜੁੜੇ ਵਲੰਟੀਅਰ ਤੇ ਆਮ ਲੋਕਾਂ ਨੇ ਭਾਗ ਲਿਆ | ਇਸ ਵਿਚ ਬੋਲਦਿਆਂ ਸ: ਧਾਲੀਵਾਲ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਲੋੜਵੰਦ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਲਈ ਆਪ ਵਲੰਟੀਅਰ ਘਰ-ਘਰ ਜਾ ਕੇ ਸਿਹਤ ਕਾਰਡ ਬਣਾਉਣਗੇ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ 65 ਲੱਖ ਪਰਿਵਾਰਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਤੋਂ ਪਹਿਲਾਂ ਆਪ ਵਲੋਂ ਗਰੰਟੀਆਂ ਤਹਿਤ 600 ਯੂਨਿਟ ਬਿਜਲੀ ਬਿੱਲ, ਔਰਤਾਂ ਲਈ ਮੁਫਤ ਸਫਰ, ਬਿਨਾਂ ਰਿਸ਼ਵਤ ਤੇ ਸਿਫਾਰਸ਼ ਨੌਕਰੀਆਂ, ਮੁਹੱਲਾ ਕਲੀਨਿਕ, ਮਿਆਰੀ ਸਿੱਖਿਆ ਲਈ ਸਕੂਲ ਵਰਗੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ | ਇਸ ਪਿਛੋਂ ਔਰਤਾਂ ਲਈ 1000 ਰੁਪਏ ਵਾਲੀ ਗਰੰਟੀ ਵੀ ਪੂਰੀ ਕੀਤੀ ਜਾ ਰਹੀ ਹੈ | ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਅੰਮਿ੍ਤਸਰ ਵਿਚ ਹੋਏ ਹੜ੍ਹ ਦੇ ਨੁਕਸਾਨ ਲਈ ਕਿਸਾਨਾਂ ਨੂੰ ਫਸਲ ਦੇ 53 ਕਰੋੜ ਰੁਪਏ, ਮਕਾਨਾਂ ਦੀ ਨਵ ਉਸਾਰੀ ਤੇ ਮੁਰੰਮਤ ਲਈ 30 ਕਰੋੜ ਰੁਪਏ ਤੇ ਪਸ਼ੂਆਂ ਦੇ ਹਰਜਾਨੇ ਵਜੋਂ 1 ਕਰੋੜ 60 ਲੱਖ ਰੁਪਏ ਜਾਰੀ ਕੀਤੇ ਹਨ ਰਹਿੰਦੇ ਮੁਆਵਜੇ 31 ਮਾਰਚ ਤੱਕ ਦੇ ਦਿੱਤੇ ਜਾਣਗੇ | ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਹ ਇਕ ਵੱਡਾ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ ਇਹ ਸਾਲ ਵਿਕਾਸ ਵਰ੍ਹੇ ਵਜੋਂ ਮਨਾਇਆ ਜਾਵੇਗਾ ਤੇ ਇਤਿਹਾਸਕ ਕਸਬਾ ਗੱਗੋਮਾਹਲ ਨੂੰ ਇਤਿਹਾਸਕ ਪਿੰਡ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਇਸ ਮੌਕੇ ਸਰਪੰਚਸਿੰਘ ਵਲੋਂ ਕੁਝ ਮੰਗਾਂ ਧਾਲੀਵਾਲ ਸਾਹਮਣੇ ਰੱਖੀਆਂ ਗਈਆਂ ਜਿਨ੍ਹਾਂ ਨੂੰ ਉਨ੍ਹਾਂ ਤੁਰੰਤ ਪਰਵਾਨ ਕੀਤਾ | ਇਸ ਸਮੇਂ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਗਰੀਬ ਸਿੰਘ, ਪੰਚ ਹਰਵੰਤ ਸਿੰਘ, ਪੰਚ ਸੁੂਬੇਦਾਰ ਬਲਦੇਵ ਸਿੰਘ, ਪੰਚ ਡਾ. ਰਵੀ ਕੁਮਾਰ, ਨੰਬਰਦਾਰ ਅੰਗਰੇਜ ਸਿੰਘ, ਗੌਰਵ ਕੁਮਾਰ, ਅਰਜਨ ਸਿੰਘ, ਰਾਮ ਸਿੰਘ, ਰਸ਼ਪਾਲ ਸਿੰਘ ਆਸ਼ੂ, ਸੂਬਾ ਸਿੰਘ ਸਾਬਕਾ ਪੰਚ, ਦਵਿੰਦਰ ਸਿੰਘ ਨਿਹੰਗ, ਡਾ. ਤਰਸੇਮ ਸਿੰਘ ਤੋ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਰਹਿੰਦ ਬਲਾਸਟ ਤੋਂ ਬਾਅਦ ਜੀ.ਆਰ.ਬੀ. ਤੇ ਆਰ.ਪੀ.ਐਫ. ਪੁਲਿਸ ਅਲਰਟ <br/> ਅਗਲੀ ਖ਼ਬਰ ਬਾਬਾ ਮੇਜਰ ਸਿੰਘ ਸੋਢੀ ਦੀ ਰਹਿਨੁਮਾਈ 'ਚ ਸ਼ਹੀਦੀ ਸਮਾਗਮ 7 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।