15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ 'ਚ ਮਰਯਾਦਾ ਦਾ ਉਲੰਘਣ ਕਰਨ ਦੇ ਮਾਮਲੇ ਸੰਬੰਧੀ ਇਕ ਵਿਅਕਤੀ ਗਿ੍ਫ਼ਤਾਰ <br/>

ਅਜੀਤ ਡੈਸਕ 25-01-2026
ਅੰਮਿ੍ਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿਚ ਬੀਤੀ 13 ਜਨਵਰੀ ਨੂੰ ਇਕ ਵਿਅਕਤੀ ਵਲੋਂ ਹੱਥ ਮੂੰਹ ਧੋਂਦਿਆਂ ਤੇ ਸਰੋਵਰ ਵਿਚ ਕੁਰਲੀ ਕਰਦਿਆਂ ਮਰਿਆਦਾ ਦਾ ਉਲੰਘਣ ਕਰਨ ਸੰਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਮਾਮਲੇ 'ਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਅੱਜ ਸਥਾਨਕ ਪੁਲਿਸ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਸੁਭਹਾਨ ਰੰਗਰੀਜ਼ ਨਾਂ ਦੇ ਇੱਕ ਵਿਅਕਤੀ ਵਿਰੁੱਧ ਭਾਰਤੀ ਨਿਆਂ ਦੰਡਾਵਲੀ ਦੀ ਧਾਰਾ 298 ਤਹਿਤ ਪਰਚਾ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਅਟਾਰੀ ਨੇ ਅੱਜ ਪੁਲਿਸ ਕੋਲ ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਬੀਤੀ 13 ਜਨਵਰੀ ਨੂੰ ਉਕਤ ਸੁਭਹਾਨ ਰੰਗਰੀਜ਼ ਨਾਂਅ ਦੇ ਵਿਅਕਤੀ ਸਮੇਤ ਪੰਜ ਵਿਅਕਤੀ ਸ੍ਰੀ ਦਰਬਾਰ ਸਾਹਿਬ ਪੁੱਜੇ ਸਨ, ਜਿਨ੍ਹਾਂ ਵਿਚੋਂ ਟੋਪੀ ਪਾਈ ਉਕਤ ਵਿਅਕਤੀ ਨੇ ਪਾਵਨ ਸਰੋਵਰ ਵਿਚ ਹੱਥ ਮੂੰਹ ਧੋਂਦਿਆਂ ਹੋਇਆਂ ਮਰਯਾਦਾ ਦੇ ਉਲਟ ਜਾ ਕੇ ਸਰੋਵਰ ਵਿਚ ਕੁਰਲੀ ਕਰਦਿਆਂ ਵੀਡੀਓ ਵੀ ਬਣਾਈ ਤੇ ਉਹ ਬਿਨਾਂ ਮੱਥਾ ਟੇਕੇ ਹੀ ਕੁਝ ਸਮੇਂ ਬਾਅਦ ਸਾਥੀਆਂ ਸਮੇਤ ਬਾਹਰ ਵਾਪਿਸ ਚਲਾ ਗਿਆ | ਉਨ੍ਹਾਂ ਕਿਹਾ ਕਿ ਇਸ ਸੰਬੰਧੀ 16 ਜਨਵਰੀ ਨੂੰ ਉਕਤ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਜਾਰੀ ਕੀਤੀ ਗਈ, ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ | ਮੈਨੇਜਰ ਨੇ ਸ਼ਿਕਾਇਤ ਵਿਚ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਹ ਸਾਬਿਤ ਹੋਇਆ ਹੈ ਕਿ ਉਕਤ ਵਿਅਕਤੀ ਬੇਅਦਬੀ ਕਰਨ ਦੀ ਨੀਅਤ ਨਾਲ ਹੀ ਸ੍ਰੀ ਦਰਬਾਰ ਸਾਹਿਬ ਦਾਖਲ ਹੋਇਆ ਸੀ | ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਧਰਮ ਹਰ ਧਰਮ ਦੇ ਲੋਕਾਂ ਦਾ ਸਤਿਕਾਰ ਕਰਦਾ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਹਰ ਕਿਸੇ ਲਈ ਹਰ ਸਮੇਂ ਖੁੱਲੇ ਹਨ, ਪਰ ਕਿਸੇ ਨੂੰ ਵੀ ਜਾਣ ਬੁਝ ਕੇ ਇਥੋਂ ਦੀ ਮਰਯਾਦਾ ਭੰਗ ਕਰਨ ਜਾਂ ਬੇਅਬਦੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ |
ਸੁਭਹਾਨ ਰੰਗਰੀਜ਼ ਗਿ੍ਫਤਾਰ : ਇਸੇ ਦੌਰਾਨ ਦੇਰ ਸ਼ਾਮ ਨੂੰ ਪ੍ਰਾਪਤ ਸੂਚਨਾ ਅਨੁਸਾਰ ਗਾਜ਼ੀਆਬਾਅਦ ਨਿਵਾਸੀ ਸੁਭਹਾਨ ਰੰਗਰੀਜ਼ ਨਾਮੀ ਉਕਤ ਨੌਜਵਾਨ ਨੂੰ ਗਾਜੀਆਬਾਦ ਵਿਖੇ ਗਿ੍ਫਤਾਰ

ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਨੇ ਧਾਰਮਿਕ ਸੱਭਿਆਚਾਰਕ ਮੇਲੇ ਦਾ ਪੋਸਟਰ ਕੀਤਾ ਜਾਰੀ <br/> ਅਗਲੀ ਖ਼ਬਰ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।