11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ ਜੀ ਵਿਖੇ ਕੀਰਤਨ ਸਮਾਗਮ ਕਰਵਾਇਆ <br/>

ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰੰਘ ਜੀ ਦੇ ਪ੍ਰਬੰਧਕਾਂ ਵਲੋਂ ਸੇਵਕ ਜਥਾ ਕੜਾਹਿ ਪ੍ਰਸ਼ਾਦਿ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਗਰੀ 'ਚ 15 ਤੋਂ 24 ਜਨਵਰੀ ਤੱਕ ਆਰੰਭੀ 10 ਦਿਨਾ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੌਰਾਨ ਅੱਜ ਰਾਤ 9ਵਾਂ ਗੁਰਮਤਿ ਸਮਾਗਮ ਗੁ: ਸ਼ਹੀਦ ਭਾਈ ਕਰਮ ਸਿੰਘ ਜੀ ਪੰਜਾ ਸਾਹਿਬ ਵਾਲੇ ਗੁਰੂ ਨਾਨਕਪੁਰਾ ਵਿਖੇ ਸ਼ਰਧਾ ਸਹਿਤ ਸਜਾਇਆ ਗਿਆ | ਇਸ ਮੌਕੇ ਭਾਈ ਸੁਖਜਿੰਦਰਪਾਲ ਸਿੰਘ ਤੇ ਭਾਈ ਸਿਮਰਜੀਤ ਸਿੰਘ ਦੇ ਹਜ਼ੂਰੀ ਰਾਗੀ ਜਥਿਆਂ ਨੇ ਧੁਰ ਕੀ ਬਾਣੀ ਦੇ ਸ਼ਬਦ ਕੀਰਤਨ ਤੇ ਗਿਆਨੀ ਸਤਵੰਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਨੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ, ਸਿੱਖ ਇਤਿਹਾਸ ਤੇ ਕਥਾ ਵਿਚਾਰਾਂ ਦੀ ਅੰਮਿ੍ਤਮਈ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਚਾਰਕ ਤੇ ਕੀਰਤਨੀ ਜਥਿਆਂ ਨੂੰ ਮੈਨੇਜਰ ਜਤਿੰਦਰਪਾਲ ਸਿੰਘ, ਜਗਜੀਤ ਸਿੰਘ ਖ਼ਾਲਸਾ, ਕੁਲਵੰਤ ਸਿੰਘ ਮੀਤ ਮੈਨੇਜਰ, ਸਤਿੰਦਰਪਾਲ ਸਿੰਘ ਜੌਨੀ, ਮਲਵਿੰਦਰ ਸਿੰਘ ਪ੍ਰਦੇਸੀ, ਸਿਮਰਨਜੀਤ ਸਿੰਘ ਤੇ ਸੁਖਜਿੰਦਰਪਾਲ ਸਿੰਘ ਵਲੋਂ ਸਿਰੋਪਾਉ ਭੇਟ ਕਰਕੇ ਸਨਮਾਨਤ ਕੀਤਾ ਗਿਆ | ਸਮਾਗਮ ਵਿਚ ਇਲਾਕਾ ਨਿਵਾਸੀ ਤੇ ਸ਼ਹਿਰ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਅੱਜ ਦਾ ਗੁਰਮਤਿ ਸਮਾਗਮ
ਮਿਤੀ : 24 ਜਨਵਰੀ, ਸਨਿਚਰਵਾਰ ਸਮਾਂ : ਸ਼ਾਮ 6 ਤੋਂ ਰਾਤ 8.30 ਵਜੇ ਤੱਕ, ਸਥਾਨ : ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਹਿਰੂ/ਫ੍ਰੈਂਡਜ਼ ਕਲੋਨੀ, ਮਜੀਠਾ ਰੋਡ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ, 34 ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।