ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਸਕੀਮ ਨੂੰ ਕਰ ਰਹੀ ਐ ਤਾਰਪੀਡੋ-ਸੱਚਰ <br/>
ਮਾਨ ਸਰਕਾਰ ਨੇ ਵੱਟੀ ਚੁੱਪੀ
22-01-2026
ਕੱਥੂਨੰਗਲ, 21 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਜਿੱਥੇ ਸਾਰੇ ਦੇਸ਼ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਗ਼ਰੀਬ ਮਜ਼ਦੂਰਾਂ ਲਈ ਪਿਛਲੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਚਲਾਈ ਮਨਰੇਗਾ ਸਕੀਮ ਨੂੰ ਬਦਲਣ ਦਾ ਜੋ ਅੱਤ ਦਰਜੇ ਦਾ ਘਟੀਆ ਕੰਮ ਕੀਤਾ ਹੈ ਇਸ ਲਈ ਦੇਸ਼ ਵਿਆਪੀ ਮੁਹਿੰਮ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਹਲਕੇ ਵਿਚ ਦਸ-ਦਸ ਪ੍ਰਭਾਵਸ਼ਾਲੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿਚ ਹਲਕਾ ਮਜੀਠਾ ਵਿਚ ਇਸ ਮੁਹਿੰਮ ਨੂੰ ਪਿੰਡ ਪੱਧਰ ਤੱਕ ਲਿਜਾਵਾਂਗੇ ਤੇ ਗ਼ਰੀਬ ਲੋਕਾਂ ਨੂੰ ਕੇਂਦਰ ਦੀ ਲੋਕ ਮਾਰੂ ਨੀਤੀ ਤੋਂ ਜਾਣੂ ਕਰਵਾ ਕੇ ਇਸਨੂੰ ਵਾਪਿਸ ਲੈਣ ਲਈ ਮੋਦੀ ਸਰਕਾਰ ਨੂੰ ਮਜ਼ਬੂਰ ਕਰਾਂਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਆਪਣੇ ਮੁੱਖ ਦਫਤਰ ਕੱਥੂਨੰਗਲ ਵਿਚ ਆਪਣੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ , ਸੱਚਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਚਿਹਰਾ ਵੀ ਬੇਨਕਾਬ ਹੋ ਗਿਆ | ਉਨ੍ਹਾਂ ਕਿਹਾ ਕਿ ਕੱਲ ਮਜੀਠੇ ਵਿਚ ਸਰਕਾਰੀ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੋਧ ਵਿਚ ਇਸ ਮਨਰੇਗਾ ਨੂੰ ਲੈ ਕੇ ਕੋਈ ਇਨ੍ਹਾਂ ਗ਼ਰੀਬ ਲੋਕਾਂ ਲ਼ਈ ਕੋਈ ਠੋਸ ਗੱਲ ਨਾ ਕਰਨਾ ਕਈ ਸ਼ੰਕੇ ਵੀ ਖੜ੍ਹੇ ਕਰ ਗਿਆ ਕਿਉਂਕਿ ਮਾਨ ਸਾਹਿਬ ਇਕ ਦਿਨ ਪਹਿਲਾਂ ਤਾਜ਼ਾ ਤਾਜ਼ਾ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਭਾਜਪਾ ਨਾਲ ਗੋਟੀਆਂ ਫਿੱਟ ਕਰਕੇ ਆਏ ਹਨ | ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ , ਬਲਾਕ ਕਾਂਗਰਸ ਪ੍ਰਧਾਨ ਨਵਤੇਜਪਾਲ ਸਿੰਘ ਸੋਹੀਆਂ, ਸਰਪੰਚ ਜਤਿੰਦਰ ਸਿੰਘ ਕੱਥੂਨੰਗਲ, ਝਿਲਮਿਲ ਸਿੰਘ ਬਾਠ, ਬਲਕਾਰ ਸਿੰਘ ਬੋਪਾਰਾਏ, ਸੁਖਬੀਰ ਸਿੰਘ ਬੋਪਾਰਾਏ, ਮਨੋਹਰ ਗਾਲੋਵਾਲੀ, ਸੁਖਵਿੰਦਰ ਸਿੰਘ ਮਜੀਠਾ, ਜਤਿੰਦਰ ਸਿੰਘ ਮਜੀਠਾ, ਹਰਮਨ ਸਿੰਘ ਗਿੱਲ, ਜਗਦੀਸ਼ ਮਜੀਠਾ, ਜਸਪਾਲ ਸਿੰਘ ਜਲਾਲਪੁਰ, ਡਾ. ਸੁਖਵਿੰਦਰ ਸਿੰਘ, ਸੁਲੱਖਣ ਸਿੰਘ, ਮੋਹਨ ਸਿੰਘ , ਅਸ਼ੋਕ ਕੁਮਾਰ ਮੱਤੇਵਾਲ ਵੀ ਹਾਜ਼ਰ ਸਨ |