13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਸਾਲ ਦੇ ਮੌਕੇ ਧਾਰਮਿਕ ਪੋ੍ਰਗਰਾਮ

ਅਜੀਤ ਡੈਸਕ 02-01-2026
ਅੰਮਿ੍ਤਸਰ, 1 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਅੰਮਿ੍ਤਸਰ ਵਿਖੇ ਨਵੇਂ ਸਾਲ ਮੌਕੇ ਪਿ੍ੰਸੀਪਲ ਡਾ. ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਧਾਰਮਿਕ ਪੋ੍ਰਗਰਾਮ ਕਰਵਾਇਆ ਗਿਆ | ਇਸ ਮੌਕੇ ਸਾਰਿਆਂ ਨੇ ਪਵਿੱਤਰ ਹਵਨ ਅਤੇ ਭਜਨ ਗਾਇਨ ਦੇ ਨਾਲ ਖੁਸ਼ੀ ਅਤੇ ਉਤਸ਼ਾਹ ਨਾਲ ਸਾਲ 2026 ਦਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਡਾ. ਅੰਜਨਾ ਗੁਪਤਾ, ਅਧਿਆਪਕਾਂ ਅਤੇ ਗ਼ੈਰ-ਅਧਿਆਪਨ ਸਟਾਫ਼ ਨੇ ਵੈਦਿਕ ਮੰਤਰਾਂ ਨਾਲ ਹਵਨ ਦੀ ਪਵਿੱਤਰ ਅਗਨੀ 'ਚ ਅਹੂਤੀਆਂ ਪਾਈਆਂ ਅਤੇ ਪਰਮ ਪਿਤਾ ਪਰਮੇਸ਼ਵਰ ਅੱਗੇ ਪੂਰੇ ਸੰਸਾਰ ਦੀ ਭਲਾਈ ਲਈ ਪ੍ਰਾਰਥਨਾ ਕੀਤੀ | ਪਿ੍ੰਸੀਪਲ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਪਰਮਾਤਮਾ ਬ੍ਰਹਿਮੰਡ ਦਾ ਸਿਰਜਣਹਾਰ ਹੈ | ਇਸ ਸੰਸਾਰ 'ਚ ਉਸ ਦੀ ਇੱਛਾ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ | ਉਸ ਦੀ ਕਿਰਪਾ ਨਾਲ ਅਸੰਭਵ ਕਾਰਜ ਵੀ ਸੰਭਵ ਹੋ ਜਾਂਦਾ ਹੈ | ਮਹਾਂਰਿਸ਼ੀ ਦਯਾਨੰਦ ਸਰਸਵਤੀ ਨੇ ਇਸੇ ਨਿਆਂਪੂਰਨ, ਸਰਬ-ਵਿਆਪੀ ਪਰਮਾਤਮਾ ਦੀ ਪੂਜਾ ਕੀਤੀ ਅਤੇ ਸੰਸਾਰ ਦੇ ਕਲਿਆਣ ਲਈ ਵੈਦਿਕ ਹਵਨ ਵਿਧੀ ਦਾ ਪ੍ਰਚਾਰ ਕੀਤਾ |
ਪਿਛਲੀ ਖ਼ਬਰ ਪਿੰਡ ਵਰਪਾਲ ਵਾਸੀਆਂ ਨੇ ਬੰਦ ਪਏ ਸੇਵਾ ਕੇਂਦਰ ਨੂੰ ਮੁੜ ਚਾਲੂ ਕਰਵਾਉਣ ਦੀ ਕੀਤੀ ਮੰਗ ਸਭ ਤੋਂ ਵੱਡੀ ਆਬਾਦੀ ਵਾਲਾ ਪਿੰ... ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਨਵੇਂ ਸਾਲ ਮੌਕੇ ਵੈਦਿਕ ਹਵਨ ਯੱਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।