13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਡੀ. ਓ. ਏ., ਸੀ. ਐਨ. ਆਈ. ਨੇ ਕੁਸ਼ਟ ਆਸ਼ਰਮ ਵਿਖੇ ਕੰਬਲ ਤੇ ਜ਼ਰੂਰੀ ਵਸਤੂਆਂ ਵੰਡੀਆਂ

ਅਜੀਤ ਡੈਸਕ 02-01-2026
ਅੰਮਿ੍ਤਸਰ, 1 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਡਾਇਓਸਿਸ ਆਫ਼ ਅੰਮਿ੍ਤਸਰ (ਡੀ. ਓ. ਏ.), ਚਰਚ ਆਫ਼ ਨੌਰਥ ਇੰਡੀਆ (ਸੀ. ਐਨ. ਆਈ.) ਵਲੋਂ ਬਿਸ਼ਪ ਦ ਰਾਈਟ ਰੈਵਰੈਂਡ ਮਨੋਜ ਚਰਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮ ਦਾਸ ਕੁਸ਼ਟ ਆਸ਼ਰਮ ਦੇ ਨਿਵਾਸੀਆਂ ਨੂੰ ਕੰਬਲ ਅਤੇ ਜ਼ਰੂਰੀ ਭੋਜਨ ਵਸਤੂਆਂ ਵੰਡੀਆਂ | ਬਿਸ਼ਪ ਮਨੋਜ ਚਰਨ ਨੇ ਕਿਹਾ ਕਿ ਪਵਿੱਤਰ ਬਾਈਬਲ ਕਹਿੰਦੀ ਹੈ ਕਿ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੋ | ਉਨ੍ਹਾਂ ਕਿਹਾ ਕਿ ਦਿਆਲਤਾ ਦਾ ਇਹ ਕਾਰਜ ਸਾਨੂੰ ਸਾਡੇ 'ਚੋਂ ਸਭ ਤੋਂ ਕਮਜ਼ੋਰ ਲੋਕਾਂ ਲਈ ਪਰਮਾਤਮਾ ਦੇ ਪ੍ਰੇਮ ਅਤੇ ਹਮਦਰਦੀ ਦੀ ਯਾਦ ਦਿਵਾਉਂਦਾ ਹੈ | ਇਹ ਪਹਿਲ ਕਮਜ਼ੋਰ ਲੋਕਾਂ ਦੀ ਸੇਵਾ ਕਰਨ ਅਤੇ ਪ੍ਰੇਮ ਅਤੇ ਉਮੀਦ ਫੈਲਾਉਣ ਲਈ ਡਾਇਓਸਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਸ ਦੌਰਾਨ ਬਿਸ਼ਪ ਮਨੋਜ ਚਰਨ ਅਤੇ ਡਾਇਓਸੀਸ ਟੀਮ ਦਾ ਆਸ਼ਰਮ ਦੇ ਅਧਿਕਾਰੀਆਂ ਅਤੇ ਲੋਕਾਂ ਦੁਆਰਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਸੈਮੂਅਲ ਭੱਟੀ, ਕਿਸ਼ੋਰ, ਓਮ ਪ੍ਰਕਾਸ਼, ਰੈਵਰੈਂਡ ਮਾਰਕਸ ਮਸੀਹ, ਰੈਵਰੈਂਡ ਵਿਨੇ ਸੰਨੀ, ਅਤੇ ਸ਼ਕਤੀ ਮਲ ਵੀ ਮੌਜੂਦ ਸਨ |
ਪਿਛਲੀ ਖ਼ਬਰ ਖ਼ਾਲਸਾ 'ਵਰਸਿਟੀ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ... ਅਗਲੀ ਖ਼ਬਰ ਮਰਨ ਉਪਰੰਤ ਅੱਖਾਂ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।