12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਵਿਆਹ ਮੌਕੇ ਲੜਕੇ ਦੇ ਨਾਬਾਲਗ ਹੋਣ ਕਾਰਨ ਗ੍ਰੰਥੀ ਖ਼ਿਲਾਫ਼ ਪਰਚਾ ਦਰਜ

ਅਜੀਤ ਡੈਸਕ 02-01-2026
ਅੰਮਿ੍ਤਸਰ, 1 ਜਨਵਰੀ (ਰੇਸ਼ਮ ਸਿੰਘ)-ਪ੍ਰੇਮ ਵਿਆਹ ਕਰਨ ਵਾਲੇ ਲੜਕੇ ਦੀ ਉਮਰ ਵਿਆਹ ਵੇਲੇ 21 ਸਾਲ ਤੋਂ ਘੱਟ ਹੋਣ ਕਾਰਨ ਅਦਾਲਤ ਵਲੋਂ ਆਨੰਦ ਕਾਰਚ ਕਰਵਾਉਣ ਵਾਲੇ ਗ੍ਰੰਥੀ ਸਿੰਘ ਖਿਲਾਫ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ | ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਮਾਣਯੋਗ ਪਰਮਿੰਦਰ ਸਿੰਘ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਦੀ ਅਦਾਲਤ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਸੁਰਿੰਦਰ ਸਿੰਘ ਵਾਸੀ ਕੋਟ ਖਾਲਸਾ ਨੂੰ ਨਾਮਜ਼ਦ ਕਰ ਲਿਆ ਗਿਆ ਹੈ | ਇਹ ਕਾਰਵਾਈ ਥਾਣਾ ਝੰਡੇਰ ਦੀ ਪੁਲਿਸ ਵਲੋਂ ਦਰਜ ਕੀਤੀ ਜ਼ੀਰੋ ਐਫ. ਆਈ. ਆਰ. ਮਿਲਣ 'ਤੇ ਕੀਤੀ ਗਈ ਹੈ | ਅਸਲ 'ਚ ਇਕ ਜੋੜੇ ਵਲੋਂ ਬੀਤੇ ਦਸੰਬਰ ਮਹੀਨੇ 'ਚ ਹੀ ਪ੍ਰੇਮ ਵਿਆਹ ਕੀਤਾ ਗਿਆ ਸੀ ਤੇ ਉਨ੍ਹਾਂ ਵਲੋਂ ਆਪਣੇ ਵਕੀਲ ਰਾਹੀਂ ਅਦਾਲਤ 'ਚ ਅਰਜੀ ਪਾ ਕੇ ਸੁਰੱਖਿਆ ਦੀ ਮੰਗ ਕੀਤੀ ਸੀ | ਅਦਾਲਤ ਵਲੋਂ ਇਸ ਸਬੰਧੀ ਪੁਲਿਸ ਨੂੰ ਜੋੜੇ ਲਈ ਸੁਰਖਿਆ ਦੇਣ ਦੇ ਹੁਕਮ ਦਿੱਤੇ ਸਨ ਤੇ ਦਿਹਾਤੀ ਪੁਲਿਸ ਨੂੰ ਇਸ ਸਬੰਧੀ ਅਦਾਲਤੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਸਨ | ਇਸ ਨਾਲ ਇਹ ਮਾਮਲਾ ਉਜਾਗਰ ਹੋਇਆ ਕਿ ਵਿਆਹ ਵੇਲੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਸੀ, ਜਦੋਂ ਕਿ ਆਨੰਦ ਕਾਰਜ ਕਰਵਾਉਣ ਵਾਲੇ ਸੰਬੰਧਤ ਗ੍ਰੰਥੀ ਸਿੰਘ ਵਲੋਂ ਦੋਵਾਂ ਦੇ ਆਨੰਦ ਕਾਰਜ ਉਪਰੰਤ ਵਿਆਹ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਜੋ ਕਿ ਬਾਲ ਵਿਆਹ ਰੋਕੂ ਐਕਟ ਅਧੀਨ ਸਜ਼ਾਯੋਗ ਅਪਰਾਧ ਹੈ |
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ 'ਅਰਦਾਸ ਦਿਵਸ ਸਮਾਗਮ' ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।