31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਚਾਰ ਸਟਾਫ ਮੈਂਬਰਾਂ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>

ਅਜੀਤ ਡੈਸਕ 01-01-2026
ਮਾਨਾਂਵਾਲਾ, 31 ਦਸੰਬਰ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਟਾਫ ਮੈਂਬਰ ਹਰਬਿੰਦਰ ਸਿੰਘ, ਕੁਲਦੀਪ ਕੌਰ, ਗੁਰਪ੍ਰੀਤ ਕੌਰ ਅਤੇ ਰਵਿੰਦਰ ਕੌਰ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸਟਾਫ ਵਲੋਂ ਯਾਦਗਾਰੀ ਵਿਦਾਇਗੀ ਦਿੱਤੀ ਗਈ¢ ਸਕੂਲ ਦੇ ਐੱਮ. ਡੀ. ਡਾ. ਗੁਰਬਿਲਾਸ ਪੀ. ਸਿੰਘ ਪੰਨੂੰ ਅਤੇ ਫਾਇਨਾਂਸ ਐਂਡ ਪਲੈਨਿੰਗ ਮੈਂਬਰ ਬਲਜੀਤ ਸਿੰਘ ਸ਼ੁਕਰਚੱਕੀਆ ਨੇ ਸੇਵਾ ਮੁਕਤ ਹੋਏ ਹਰਬਿੰਦਰ ਸਿੰਘ, ਕੁਲਦੀਪ ਕੌਰ, ਗੁਰਪ੍ਰੀਤ ਕੌਰ ਅਤੇ ਰਵਿੰਦਰ ਕੌਰ ਦੀ ਸਕੂਲ ਪ੍ਰਤੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਨਿਭਾਈਆਂ ਸੇਵਾਵਾਂ ਦੀ ਪ੍ਰਸੰਸ਼ਾ ਕਰਦੇ ਹੋਏ ਸ਼ੁੱਭ ਇੱਛਾਵਾਂ ਭਾਟ ਕੀਤੀਆਂ ¢ ਇਸ ਖਾਸ ਮੌਕੇ 'ਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਿੰਦਰਪਾਲ ਸਿੰਘ ਨੇ ਉਚੇਚੇ ਤੌਰ 'ਤੇੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਲਈ ਧੰਨਵਾਦ ਕੀਤਾ¢ ਇਸ ਦੇ ਨਾਲ ਹੀ ਸਕੂਲ ਦੀ ਮੈਨੇਜਿੰਗ ਕਮੇਟੀ, ਪਿ੍ੰ: ਡਾ. ਸਿਮਰਨਜੀਤ ਕੌਰ, ਵਾਈਸ ਪਿ੍ੰ: ਸਤਜਿੰਦਰ ਸਿੰਘ ਅਤੇ ਸਮੂਹ ਸਟਾਫ ਵਲੋਂ ਯਾਦਗਾਰੀ ਚਿੰਨ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ ¢ ਸਮੂਹ ਪ੍ਰਬੰਧਕੀ ਕਮੇਟੀ, ਸਮੂਹ ਸਟਾਫ਼ ਸਮੇਤ ਆਪਣੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ¢ ਇਸ ਮੌਕੇ 'ਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਪਿ੍ੰ: ਡਾ. ਪੂਨਮ ਚੋਪੜਾ, ਵਾਈਸ ਪਿ੍ੰ: ਡਾ. ਸਰਬਜੀਤ ਕੌਰ, ਮਨਮੋਹਨ ਸਿੰਘ (ਪ੍ਰਬੰਧਕੀ ਅਫਸਰ) ਸਮੇਤ ਸਮੂਹ ਸਟਾਫ ਮੈਂਬਰ ਅਤੇ ਸੇਵਾ ਮੁਕਤ ਹੋਏ ਸਟਾਫ ਮੈਂਬਰਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਆਨੰਦ ਕਾਲਜ ਜੇਠੂਵਾਲ 'ਚ ਸਮਾਰਟ ਸਕਿੱਲਜ ਵਿਸ਼ੇ 'ਤੇ ਸੈਮੀਨਾਰ <br/> ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਸਹਿਯੋਗ ਦੇਣ-ਐੱਸ. ਐੱਚ. ਓ. ਮਨਤੇਜ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।