30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਾਕਿਸਤਾਨ 'ਚ ਪਿਸ਼ਾਵਰੀ ਸਿੱਖ ਨਾਲ 7.5 ਕਰੋੜ ਦੀ ਠੱਗੀ-ਨਹੀਂ ਮਿਲ ਰਿਹਾ ਇਨਸਾਫ਼

ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਸੁਰਿੰਦਰ ਕੋਛੜ)-ਇਕ ਪਾਸੇ ਪਾਕਿਸਤਾਨੀ ਫ਼ੌਜ ਅਤੇ ਉੱਥੋਂ ਦੀ ਸਰਕਾਰ ਲਗਾਤਾਰ ਘੱਟ-ਗਿਣਤੀ ਭਾਈਚਾਰੇ ਅਤੇ ਖ਼ਾਸ ਕਰਕੇ ਸਿੱਖਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਨਿਆਂ ਦਿੱਤੇ ਜਾਣ ਦੇ ਦਾਅਵੇ ਕਰਦੀ ਆ ਰਹੀ ਹੈ, ਜਦਕਿ ਦੂਜੇ ਪਾਸੇ ਪਾਕਿ ਦੇ ਸਿੱਖ ਭਾਈਚਾਰੇ ਨੂੰ ਆਪਣੀਆਂ ਜ਼ਰੂਰੀ ਤੇ ਹੱਕੀ ਮੰਗਾਂ ਲਈ ਵੀ ਦਰ-ਬ-ਦਰ ਭਟਕਣਾ ਪੈ ਰਿਹਾ ਹੈ | ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ 'ਚ ਰਹਿੰਦੇ ਗੁਰਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪਿਸ਼ਾਵਰ ਦੇ ਬਿਲਾਲ ਇਕਬਾਲ, ਜੁਲਫ਼ਿਕਾਰ ਅਤੇ ਰਾਜਵਲੀ ਨੇ ਉਸ ਨਾਲ 7.5 ਕਰੋੜ ਪਾਕਿਸਤਾਨੀ ਰੁਪਇਆਂ ਦੀ ਠੱਗੀ ਕੀਤੀ ਹੈ | ਹੁਣ ਉਸ ਦੀ ਰਕਮ ਵਾਪਸ ਕੀਤੇ ਜਾਣ ਦੀ ਬਜਾਇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੂਬੇ ਦੀ ਤਿ੍ਹਾ ਘਾਟੀ ਤੋਂ ਉੱਜੜ ਕੇ ਪਹਿਲਾਂ ਬਾੜਾ ਖੇਤਰ 'ਚ ਅਤੇ ਸਾਲ 2006-07 'ਚ ਉੱਥੋਂ ਹਿਜਰਤ ਕਰਕੇ ਪਿਸ਼ਾਵਰ 'ਚ ਆਬਾਦ ਹੋਣਾ ਪਿਆ | ਉਸ ਨੇ ਕਿਹਾ ਕਿ ਦੋਸ਼ੀਆਂ ਨੇ ਮੋਬਾਈਲ ਸ਼ੋਅ ਰੂਮ ਸ਼ੁਰੂ ਕਰਨ ਲਈ ਉਸ ਕੋਲੋਂ 7.5 ਕਰੋੜ ਲਏ | ਅਦਾਲਤੀ ਕਾਰਵਾਈ ਤੋਂ ਬਾਅਦ ਉਨ੍ਹਾਂ ਵਲੋਂ ਉਕਤ ਰਕਮ ਦੇ ਚੈੱਕ ਤਾਂ ਦਿੱਤੇ ਗਏ, ਪਰ 4 ਸਾਲ ਤੋਂ ਉਹ ਪਾਸ ਨਹੀਂ ਕਰਵਾਏ ਗਏ | ਇਨਸਾਫ਼ ਦੀ ਮੰਗ ਕਰਦਿਆਂ ਗੁਰਵਿੰਦਰ ਸਿੰਘ ਨੇ ਕਿਹਾ ਕਿ ਅਦਾਲਤੀ ਹੁਕਮਾਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਆਦੇਸ਼ਾਂ ਦੇ ਬਾਵਜੂਦ ਦੋਸ਼ੀਆਂ ਦੀ ਅਜੇ ਤੱਕ ਗਿ੍ਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਉਸ ਨੂੰ ਰਕਮ ਹੀ ਵਾਪਸ ਕੀਤੀ ਗਈ ਹੈ |
ਪਿਛਲੀ ਖ਼ਬਰ ਸੱਚਖੰਡ ਐਕਸਪ੍ਰੈੱਸ ਢਾਈ ਘੰਟੇ ਦੇਰੀ ਨਾਲ ਰਵਾਨਾ, ਸ਼ਾਨ-ਏ-ਪੰਜਾਬ ਰਹੀ ਰੱਦ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਨਵੰਬਰ 'ਚ ਯਾਤਰੀ ਆਵਾਜਾਈ ਦਾ ਅੰਕੜਾ 3 ਲੱਖ ਤੋਂ ਪਾਰ-ਫ਼ਲਾਈ ਅੰਮਿ੍ਤਸਰ ਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।