30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਫ਼ਾਜ਼ਿਲਕਾ ’ਚ ਲਗਾਇਆ ਖ਼ੂਨਦਾਨ ਕੈਂਪ

ਫ਼ਾਜ਼ਿਲਕਾ, 29 ਨਵੰਬਰ (ਦਵਿੰਦਰ ਪਾਲ ਸਿੰਘ)-ਸਵਰਗੀ ਸ੍ਰੀਮਤੀ ਸੁਮਨ ਜੁਨੇਜਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਸਥਾਨਕ ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ, ਫ਼ਾਜ਼ਿਲਕਾ ਵਿਖੇ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਅਤੇ ਆਫ਼ੀਸਰ ਐਸੋਸੀਏਸ਼ਨ ਰਿਟਾਇਰਡ ਫ਼ਾਜ਼ਿਲਕਾ ਵਲੋਂ ਸਾਂਝੇ ਤੌਰ ’ਤੇ ਲਗਾਇਆ ਗਿਆ। ਇਸ ਕੈਂਪ ਵਿਚ ਫ਼ਾਜ਼ਿਲਕਾ ਦੇ ਖ਼ੂਨਦਾਨੀਆਂ ਨੇ ਵਧ-ਚੜ੍ਹ ਕੇ ਹਿੱਸਾ ਲੈਂਦਿਆਂ ਕੁੱਲ 153 ਯੂਨਿਟ ਖ਼ੂਨਦਾਨ ਕੀਤਾ ਅਤੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ।

ਅਜੀਤ ਡੈਸਕ 30-11-2026
ਫ਼ਾਜ਼ਿਲਕਾ, 29 ਨਵੰਬਰ (ਦਵਿੰਦਰ ਪਾਲ ਸਿੰਘ)-ਸਵਰਗੀ ਸ੍ਰੀਮਤੀ ਸੁਮਨ ਜੁਨੇਜਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਸਥਾਨਕ ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ, ਫ਼ਾਜ਼ਿਲਕਾ ਵਿਖੇ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਅਤੇ ਆਫ਼ੀਸਰ ਐਸੋਸੀਏਸ਼ਨ ਰਿਟਾਇਰਡ ਫ਼ਾਜ਼ਿਲਕਾ ਵਲੋਂ ਸਾਂਝੇ ਤੌਰ ’ਤੇ ਲਗਾਇਆ ਗਿਆ। ਇਸ ਕੈਂਪ ਵਿਚ ਫ਼ਾਜ਼ਿਲਕਾ ਦੇ ਖ਼ੂਨਦਾਨੀਆਂ ਨੇ ਵਧ-ਚੜ੍ਹ ਕੇ ਹਿੱਸਾ ਲੈਂਦਿਆਂ ਕੁੱਲ 153 ਯੂਨਿਟ ਖ਼ੂਨਦਾਨ ਕੀਤਾ ਅਤੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ। ਇਸ ਖ਼ਾਸ ਮੌਕੇ ’ਤੇ ਜੁਨੇਜਾ ਪਰਿਵਾਰ ਵਲੋਂ ਨਰੇਸ਼ ਜੁਨੇਜਾ ਅਤੇ ਅਸੀਮ ਜੁਨੇਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਆਫ਼ੀਸਰ ਐਸੋਸੀਏਸ਼ਨ ਰਿਟਾਇਰਡ ਦੇ ਚੇਅਰਮੈਨ ਹੰਸ ਰਾਜ ਸ਼ਰਮਾ, ਪ੍ਰਧਾਨ ਨਰੇਸ਼ ਜੁਨੇਜਾ, ਆਤਮਾ ਸਿੰਘ, ਬਾਬੂ ਲਾਲ ਅਰੋੜਾ, ਪ੍ਰਦੀਪ ਸੇਠੀ, ਸਮੂਹ ਪੈਟਰਨ ਮੈਂਬਰ, ਰਮੇਸ਼ ਗੁੰਬਰ, ਸਕੱਤਰ ਓ.ਪੀ. ਸਚਦੇਵਾ, ਸੁਭਾਸ਼ ਅਰੋੜਾ, ਮਹਿੰਦਰ ਤ੍ਰਿਪਾਠੀ, ਜੈ ਲਾਲ, ਸਤਪਾਲ ਸੇਤੀਆ, ਨਰੇਸ਼ ਠੱਕਰ, ਵਿਜੇ ਗੋਕਲਾਨੀ ਅਤੇ ਕੇ.ਐਲ. ਚੱਢਾ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ। ਇਸ ਦੇ ਨਾਲ ਹੀ ਖ਼ੂਨਦਾਨੀਆਂ ਨੂੰ ਮੈਡਲ, ਪੌਲੀ ਬੈਗ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਰੇਸ਼ ਜੁਨੇਜਾ ਨੇ ਕਿਹਾ ਕਿ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਲੰਬੇ ਸਮੇਂ ਤੋਂ ਖ਼ੂਨਦਾਨ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਸੰਸਥਾ ਦਾ ਇਹ ਉਪਰਾਲਾ ਫ਼ਾਜ਼ਿਲਕਾ ਵਾਸੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਸਾਰੇ ਖ਼ੂਨਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਨਿਯਮਿਤ ਤੌਰ ’ਤੇ ਖ਼ੂਨਦਾਨ ਕਰਦੇ ਰਹਿਣ, ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖ਼ੂਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਵਰਗੀ ਸੁਮਨ ਜੁਨੇਜਾ ਦੀ ਬਰਸੀ ’ਤੇ ਉਨ੍ਹਾਂ ਦੀ ਯਾਦ ਵਿਚ ਇਹ ਦੂਜਾ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ। ਸੰਸਥਾ ਦੇ ਬਲੱਡ ਚੇਅਰਮੈਨ ਰਾਜੀਵ ਕੁਕਰੇਜਾ ਅਤੇ ਸੰਸਥਾ ਦੇ ਅਹੁਦੇਦਾਰਾਂ ਨੀਰਜ ਖੋਸਲਾ, ਵਿਕਾਸ ਝੀਂਝਾ, ਗਿਰਧਾਰੀ ਸਿਲਗ, ਜਸਵੰਤ ਪਰਜਾਪਤੀ, ਮਨੋਜ ਅਰੋੜਾ, ਪਰਮਜੀਤ ਸਿੰਘ, ਅੰਕੁਸ਼ ਗਰੋਵਰ, ਸੰਜੀਵ ਕੁਮਾਰ, ਚਾਂਦ ਮਾਰੀ, ਨੀਰਜ ਠਕਰਾਲ, ਨੀਲਮ ਸਚਦੇਵਾ, ਓਮ ਪ੍ਰਕਾਸ਼ ਸਚਦੇਵਾ ਅਤੇ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਫ਼ਾਜ਼ਿਲਕਾ ਬਲੱਡ ਬੈਂਕ ਵਿਚ ‘ਬੀ ਪਾਜ਼ੀਟਿਵ’ ਖ਼ੂਨ ਬਿਲਕੁਲ ਖ਼ਤਮ ਹੋ ਚੁੱਕਾ ਸੀ ਅਤੇ ਬਾਕੀ ਬਲੱਡ ਗਰੁੱਪਾਂ ਦੀ ਵੀ ਭਾਰੀ ਕਮੀ ਚੱਲ ਰਹੀ ਸੀ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਖ਼ੂਨਦਾਨ ਕੈਂਪ ਲਗਾਉਣਾ ਬੇਹੱਦ ਜ਼ਰੂਰੀ ਹੋ ਗਿਆ ਸੀ। ਸਮਾਗਮ ਦੇ ਅਖੀਰ ਵਿਚ ਸ੍ਰੀ ਰਾਮ ਕਿਰਪਾ ਸੇਵਾ ਸੰਘ ਵਲੋਂ ਜੁਨੇਜਾ ਪਰਿਵਾਰ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਜੁਨੇਜਾ ਪਰਿਵਾਰ ਵਲੋਂ ਵੀ ਸੰਸਥਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਨੇ ਦੱਸਿਆ ਕਿ ਉਨ੍ਹਾਂ ਦਾ ਅਗਲਾ ਖ਼ੂਨਦਾਨ ਕੈਂਪ 6 ਦਸੰਬਰ 2026 ਨੂੰ ਪਿੰਡ ਕੀੜਿਆਂ ਵਾਲੀ ਵਿਖੇ ਸਵਰਗੀ ਗੁਰਨਿਵਾਜ ਬਰਾੜ ਦੀ ਯਾਦ ਵਿਚ ਲਗਾਇਆ ਜਾਵੇਗਾ।
ਪਿਛਲੀ ਖ਼ਬਰ ਫਾਜ਼ਿਲਕਾ ਆਸ਼ਰਮ ਵਿਖੇ ਸਤਿਸੰਗ ਸਮਾਗਮ ਦਾ ਆਯੋਜਨ ਅਗਲੀ ਖ਼ਬਰ ਦਿਵਿਆਂਗ ਵਿਅਕਤੀਆਂ ਲਈ ਅੱਜ ਲਗਾਇਆ ਜਾਵੇਗਾ ਵਿਸ਼ੇਸ਼ ਸਹਾਇਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।