29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਾਹਿਤ ਸਭਾ ਜ਼ੀਰਾ ਦੀ ਹੋਈ ਮਹੀਨੇਵਾਰ ਮੀਟਿੰਗ

ਜ਼ੀਰਾ, 30 ਨਵੰਬਰ(ਪ੍ਰਤਾਪ ਸਿੰਘ ਹੀਰਾ)-ਸਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸੰਸਥਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਪ੍ਰਕਿਰਤੀ ਪਾਰਕ ਜ਼ੀਰਾ ਵਿਖੇ ਕੀਤੀ ਗਈ। ਇਸ ਮੌਕੇ ਇਲਾਕੇ ਦੇ ਸਹਿਤਕਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

ਅਜੀਤ ਡੈਸਕ 30-11-2026
ਜ਼ੀਰਾ, 30 ਨਵੰਬਰ(ਪ੍ਰਤਾਪ ਸਿੰਘ ਹੀਰਾ)-ਸਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸੰਸਥਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਪ੍ਰਕਿਰਤੀ ਪਾਰਕ ਜ਼ੀਰਾ ਵਿਖੇ ਕੀਤੀ ਗਈ। ਇਸ ਮੌਕੇ ਇਲਾਕੇ ਦੇ ਸਹਿਤਕਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਮੀਟਿੰਗ ਦੌਰਾਨ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਹੀਰਾ ਲਾਲ ਮਰਖਾਈ ਨੇ ਕਹਾਣੀ, ਫਾਰਮੈਲਟੀ, ਸਾਹਿਤਕਾਰ ਮੇਜਰ ਸਿੰਘ ਸੰਧੂ ਨੇ ਛੁਰਲੀਆਂ, ਹਰਬੰਸ ਸਿੰਘ ਗੇਂਦੂ ਨੇ ਗੀਤ ਮੈਂ ਤੇਰਾ ਹੀ ਹੋ ਜਾਵਾਂਗਾ ,ਹਰੀ ਦਾਸ ਚੌਹਾਨ ਨੇ ਗੀਤ ,ਵੱਡਿਆਂ ਦੀ ਮੱਠ ਤੇ ਚੱਲੀਏ, ਸਾਹਿਤਕਾਰ ਅਮਰਜੀਤ ਸਨੇਰਵੀ ਨੇ ਗਜ਼ਲ ,ਹਨੇਰਿਆਂ ਦੇ ਦੌਰ ਵਿਚ, ਮਨਦੀਪ ਸਿੰਘ ਨੇ ਗੀਤ ,ਮਾਂ ਵਰਗਾ ਕੋਈ ਸੋਹਣਾ ਨਹੀਂ, ਤਾਰਾ ਸਿੰਘ ਫੌਜੀ ਨੇ ਗੀਤ ਪਸ਼ੂਪੰਛੀ ,ਗੁਰਦੇਵ ਸਿੰਘ ਮਰਖਾਈ ਨੇ ਗੀਤ ,ਦਾਜ ਦੀ ਬਲੀ, ਕਸ਼ਮੀਰ ਸਿੰਘ ਕੀਮੇਵਾਲੀਆ ਨੇ ਗੀਤਕਾਰ ,ਘਰ ਵੱਸਦੇ ਉਜਾੜੇ, ਲੈਕਚਰਾਰ ਨਰਿੰਦਰ ਸਿੰਘ ਨੇ ਵਾਰਤਕ ਲੇਖ ਹਰ ਭਾਸ਼ਾ ਦਾ ਸਤਿਕਾਰ ਕਰੀਏ ,ਪ੍ਰਧਾਨ ਦਲਜੀਤ ਰਾਏ ਕਾਲੀਆ ਨੇ ਗਜ਼ਲ, ਨੇਤਾ ਦਾ ਭਾਸ਼ਣ, ਪ੍ਰਤਾਪ ਸਿੰਘ ਨੇ ਬਾਬਾ ਨਜਮੀ ਦੀ ਕਵਿਤਾ, ਸੁਖਰਾਜ ਜੀਰਾ ਨੇ ਗੀਤ ,ਠੰਡੀ ਹਵਾ ਦੇ ਬੁੱਲੇ ਵਰਗਾ, ਸੁਰਿੰਦਰ ਜੀਰਾ ਨੇ ਆਪਣੇ ਵਿਚਾਰ ਪੇਸ਼ ਕੀਤੇ ਮੀਟਿੰਗ ਦੌਰਾਨ ਰਚਨਾਵਾਂ ਉੱਪਰ ਭਖਮੀ ਬਹਿਸ ਵੀ ਕੀਤੀ ਗਈ।
ਪਿਛਲੀ ਖ਼ਬਰ ਪੈਕਡ ਡ੍ਰਿੰਕਿੰਗ ਵਾਟਰ ਅਤੇ ਮਿਨਰਲ ਵਾਟਰ ਦੀ ਗੁਣਵੱਤਾ ਨੂੰ ਲੈ ਕੇ ਫ਼ੂਡ ਸਫੇਟੀ ਵਿਭਾਗ ਵਲੋਂ ਸਖ਼ਤ ਜਾਂਚ ਅਤੇ ਨਿਗਰਾਨੀ ਦ... ਅਗਲੀ ਖ਼ਬਰ ਭਾਰਤੀ ਸਰਹੱਦ ’ਤੇ ਸੈਂਕੜੇ ਵਿਦਿਆਰਥੀਆਂ ਦੀ ਦੇਸ਼ ਭਗਤੀ ਦੇਖ ਪਾਕਿਸਤਾਨੀ ਰੇਂਜਰ ਹੋਏ ਹੈਰਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।