ਸਰਕਾਰੀ ਸਕੂਲ ਡੱਬਵਾਲਾ ਕਲਾਂ ਨੇ ਰਾਜ ਪੱਧਰੀ ਵਿਗਿਆਨ ਡਰਾਮਾ ਮੁਕਾਬਲੇ ਵਿਚ ਰਚਿਆ ਇਤਿਹਾਸ ਲਗਾਤਾਰ ਦੂਜੀ ਵਾਰ ਜਿੱਤਾਂ ਦੀ ਹੈਟਟ੍ਰਿੱਕ ਲਗਾ ਕੇ ਹੁਣ ਦਿੱਲੀ ਵਿਖੇ ਕੌਮੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰੇਗੀ ਸਕੂਲ ਦੀ ਟੀਮ
ਅਬੋਹਰ, 23 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਵਿਗਿਆਨ ਡਰਾਮਾ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਦੀ ਹੈਟਟ੍ਰਿੱਕ ਲਗਾ ਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਦੀ ਟੀਮ ਹੁਣ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਵਿਗਿਆਨ ਡਰਾਮਾ ਮੁਕਾਬਲੇ ਵਿਚ ਪੰਜਾਬ ਦੀ ਨੁਮਾਇੰਦਗੀ ਕਰੇਗੀ।
ਨਾਟਕ ਦੀ ਪੇਸ਼ਕਾਰੀ ਕਰਦੇ ਕਲਾਕਾਰ। ਅਜੀਤ ਤਸਵੀਰਾਂ
24-11-2026