29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਰਾਜਸਥਾਨ ਤੋਂ ਤੂੜੀ ਲੈ ਕੇ ਜਾ ਰਹੇ ਟਰਾਲੇ ਨੂੰ ਲੱਗੀ ਅੱਗ

ਅਬੋਹਰ, 28 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੇ ਨੇੜਲੇ ਪਿੰਡ ਸੁਖਚੈਨ ਕੋਲ ਅੱਜ ਤੜਕਸਾਰ ਤੂੜੀ ਨਾਲ ਭਰੇ ਇਕ ਟਰਾਲੇ ਨੂੰ ਅਚਾਨਕ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਹੈ। ਇਸ ਹਾਦਸੇ ਵਿਚ ਟਰਾਲਾ ਚਾਲਕ ਤੇ ਕੰਡਕਟਰ ਵਾਲ-ਵਾਲ ਬਚ ਗਏ, ਪਰ ਅੱਗ ਦੀ ਲਪੇਟ ਵਿਚ ਆਉਣ ਨਾਲ ਲੱਖਾਂ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ।

ਅਜੀਤ ਡੈਸਕ 29-10-2026
ਅਬੋਹਰ, 28 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੇ ਨੇੜਲੇ ਪਿੰਡ ਸੁਖਚੈਨ ਕੋਲ ਅੱਜ ਤੜਕਸਾਰ ਤੂੜੀ ਨਾਲ ਭਰੇ ਇਕ ਟਰਾਲੇ ਨੂੰ ਅਚਾਨਕ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਹੈ। ਇਸ ਹਾਦਸੇ ਵਿਚ ਟਰਾਲਾ ਚਾਲਕ ਤੇ ਕੰਡਕਟਰ ਵਾਲ-ਵਾਲ ਬਚ ਗਏ, ਪਰ ਅੱਗ ਦੀ ਲਪੇਟ ਵਿਚ ਆਉਣ ਨਾਲ ਲੱਖਾਂ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਪਿੰਡ ਰੱਤਾ ਖੇੜਾ ਤੋਂ ਟਰਾਲਾ ਚਾਲਕ ਬਿੱਟੂ ਰਾਮ ਪੁੱਤਰ ਸ਼ੰਕਰ ਲਾਲ ਆਪਣੇ ਸਾਥੀ ਮਹਾਵੀਰ ਪੁੱਤਰ ਪ੍ਰਿਥੀ ਰਾਮ ਨਾਲ ਟਰਾਲੇ ’ਚ ਤੂੜੀ ਲੱਦ ਕੇ ਡੱਬਵਾਲੀ (ਹਰਿਆਣਾ) ਲਈ ਰਵਾਨਾ ਹੋਏ ਸਨ। ਸਵੇਰੇ ਲਗਭਗ 4 ਵਜੇ ਜਦੋਂ ਉਹ ਪਿੰਡ ਸੁਖਚੈਨ ਕੋਲ ਪਹੁੰਚੇ ਤਾਂ ਅਚਾਨਕ ਸਪਾਰਕਿੰਗ ਹੋਣ ਕਾਰਨ ਟਰਾਲੇ ਵਿਚ ਲੱਦੀ ਤੂੜੀ ਨੂੰ ਅੱਗ ਲੱਗ ਗਈ। ਤੂੜੀ ਵਿਚੋਂ ਧੂੰਆਂ ਤੇ ਲਪਟਾਂ ਨਿਕਲਦੀਆਂ ਦੇਖ ਚਾਲਕ ਤੇ ਕੰਡਕਟਰ ਨੇ ਤੁਰੰਤ ਹੇਠਾਂ ਉੱਤਰ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਅਤੇ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਟੀਮ ਦੇ ਚਾਲਕ ਬੂਟਾ ਸਿੰਘ, ਭੁਪਿੰਦਰ ਤੇ ਪ੍ਰਦੀਪ ਗੱਡੀ ਸਮੇਤ ਮੌਕੇ ’ਤੇ ਪਹੁੰਚੇ ਤੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਉੱਥੇ ਹੀ ਐੱਸ.ਐੱਸ.ਐੱਫ.ਟੀਮ ਦੇ ਏ.ਐੱਸ.ਆਈ. ਕ੍ਰਿਸ਼ਨ ਕੁਮਾਰ, ਯੋਗੇਸ਼ ਤੇ ਹਿਮਾਂਸ਼ੂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਟਰਾਲਾ ਮਾਲਕ ਅਨੁਸਾਰ ਉਨ੍ਹਾਂ ਦਾ ਲਗਭਗ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਮੋਹਾਲੀ ਵਲੋਂ ਐਨ.ਡੀ.ਏ. ਚਾਹਵਾਨਾਂ ਲਈ ਦਾਖ਼ਲੇ ਦਾ ਐਲਾਨ 17ਵੇਂ ਕੋਰਸ ਲਈ ਪ੍ਰਵੇਸ਼... ਅਗਲੀ ਖ਼ਬਰ ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੀ ਬਰਸੀ 3 ਨਵੰਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।