ਫ਼ਾਜ਼ਿਲਕਾ ਤੇ ਅਬੋਹਰ ਵਿਚ ਗਰੁੱਪ-ਡੀ ਦੀ ਭਰਤੀ ਪ੍ਰੀਖਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਕੁੱਲ 5430 ਵਿਚੋਂ 3397 ਪ੍ਰੀਖਿਆਰਥੀ ਪ੍ਰੀਖਿਆ ’ਚ ਰਹੇ ਹਾਜ਼ਰ
ਫ਼ਾਜ਼ਿਲਕਾ, 25 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਐਤਵਾਰ ਨੂੰ ਗਰੁੱਪ-ਡੀ ਦੀਆਂ ਅਸਾਮੀਆਂ ਲਈ ਗਈ ਪ੍ਰੀਖਿਆ ਫ਼ਾਜ਼ਿਲਕਾ ਜ਼ਿਲ੍ਹੇ ’ਚ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ। ਇਸ ਲਿਖਤੀ ਪ੍ਰੀਖਿਆ ਲਈ ਜ਼ਿਲ੍ਹੇ ਦੇ ਫ਼ਾਜ਼ਿਲਕਾ ਤੇ ਅਬੋਹਰ ਸ਼ਹਿਰਾਂ ਵਿਚ ਕੁੱਲ 26 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਨ੍ਹਾਂ ਵਿਚੋਂ 12 ਕੇਂਦਰ ਫ਼ਾਜ਼ਿਲਕਾ ਤੇ 14 ਕੇਂਦਰ ਅਬੋਹਰ ਵਿਚ ਸਥਾਪਿਤ ਕੀਤੇ ਗਏ ਸਨ।
ਅਜੀਤ ਡੈਸਕ
26-10-2026