ਰਮਿੰਦਰ ਸਿੰਘ ਆਵਲਾ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਮੂਲੀਅਤ ਨਾਲ ਫ਼ਾਜ਼ਿਲਕਾ
ਤੇ ਫ਼ਿਰੋਜ਼ਪੁਰ ਵਿਧਾਨ ਸਭਾ ਹਲਕਿਆਂ ਦੇ ਸਿਆਸੀ ਸਮੀਕਰਨ ਬਦਲੇ
ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 25 ਅਕਤੂਬਰ- ਪੰਜਾਬ ਅੰਦਰ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਸ ਤਰ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀਆਂ ਪਾਰਟੀਆਂ ਛੱਡ ਦੂਸਰੀਆਂ ਪਾਰਟੀਆਂ ਅੰਦਰ ਸ਼ਮੂਲੀਅਤ ਕਰ ਰਹੇ ਹਨ ਉਸ ਨੂੰ ਦੇਖਦਿਆਂ ਨਿੱਤ ਹੀ ਪੰਜਾਬ ਦੇ ਸਿਆਸੀ ਸਮੀਕਰਨ ਨਵੀਂ ਕਰਵੱਟ ਲੈ ਰਹੇ ਹਨ। ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਅੰਦਰ ਸਿਆਸਤ ਵਿਚ ਵਿਚਰਨ ਵਾਲੇ ਜਲਾਲਾਬਾਦ ਦੇ ਸਾਬਕਾ ਵਿਧਾਇਕ, ਗੁਰੂਹਰਸਹਾਏ ਵਿਧਾਨ ਸਭਾ ਹਲਕੇ ਤੋਂ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਆਪਣੇ ਆਪ ਨੂੰ ਸੰਭਾਵੀ ਉਮੀਦਵਾਰ ਕਹੇ ਜਾਣ ਵਾਲੇ ਰਮਿੰਦਰ ਸਿੰਘ ਆਵਲਾ ਸਾਰੀਆਂ ਕਿਆਸ-ਆਰਾਈਆਂ ਨੂੰ ਖ਼ਤਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋ ਗਏ।
ਰ
ਰਮਿੰਦਰ ਸਿੰਘ ਆਵਲਾ
26-10-2026
ਫ਼ਾਜ਼ਿਲਕਾ, 25 ਅਕਤੂਬਰ- ਪੰਜਾਬ ਅੰਦਰ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਸ ਤਰ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀਆਂ ਪਾਰਟੀਆਂ ਛੱਡ ਦੂਸਰੀਆਂ ਪਾਰਟੀਆਂ ਅੰਦਰ ਸ਼ਮੂਲੀਅਤ ਕਰ ਰਹੇ ਹਨ ਉਸ ਨੂੰ ਦੇਖਦਿਆਂ ਨਿੱਤ ਹੀ ਪੰਜਾਬ ਦੇ ਸਿਆਸੀ ਸਮੀਕਰਨ ਨਵੀਂ ਕਰਵੱਟ ਲੈ ਰਹੇ ਹਨ। ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਅੰਦਰ ਸਿਆਸਤ ਵਿਚ ਵਿਚਰਨ ਵਾਲੇ ਜਲਾਲਾਬਾਦ ਦੇ ਸਾਬਕਾ ਵਿਧਾਇਕ, ਗੁਰੂਹਰਸਹਾਏ ਵਿਧਾਨ ਸਭਾ ਹਲਕੇ ਤੋਂ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਆਪਣੇ ਆਪ ਨੂੰ ਸੰਭਾਵੀ ਉਮੀਦਵਾਰ ਕਹੇ ਜਾਣ ਵਾਲੇ ਰਮਿੰਦਰ ਸਿੰਘ ਆਵਲਾ ਸਾਰੀਆਂ ਕਿਆਸ-ਆਰਾਈਆਂ ਨੂੰ ਖ਼ਤਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋ ਗਏ। ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿਧਾਨ ਸਭਾ ਹਲਕੇ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਆਵਲਾ ਪਰਿਵਾਰ ਵਲੋਂ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਪਿਛਲੇ ਕਾਫ਼ੀ ਸਮੇਂ ਤੋਂ ਚਲਾਈ ਹੋਈ ਸੀ। ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਉਹ ਪਹਿਲੀ ਵਾਰ 2019 ਵਿੱਚ ਕਾਂਗਰਸ ਦੇ ਵਿਧਾਇਕ ਬਣੇ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਹ ਇਸ ਚੋਣ ਮੈਦਾਨ ਵਿਚੋਂ ਹੱਟ ਗਏ ਸਨ। ਉਸ ਤੋਂ ਬਾਅਦ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਕਾਫ਼ੀ ਘੱਟ ਗਈਆਂ। ਉਨ੍ਹਾਂ ਦੇ ਕਾਂਗਰਸ ਛੱਡ ਭਾਜਪਾ ਅਤੇ ਅਕਾਲੀ ਦਲ ਵਿਚ ਰਲਣ ਦੀਆਂ ਅਟਕਲਾਂ ਰੋਜ਼ਾਨਾ ਚੱਲਦੀਆਂ ਸਨ। 2024 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਉਨ੍ਹਾਂ ਦੇ ਰੋਜ਼ਾਨਾ ਕਿਸੇ ਨਾ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਿਲ ਹੋਣ ਦੀਆਂ ਗੱਲਾਂ ਚੱਲਦੀਆਂ ਰਹੀਆਂ ਸਨ। ਭਾਜਪਾ ਵਲੋਂ ਨਾਮਜ਼ਦਗੀਆਂ ਪੱਤਰ ਭਰਨ ਦੇ ਆਖ਼ਰੀ ਦਿਨ ਤੋਂ ਕੁੱਝ ਸਮਾਂ ਪਹਿਲਾਂ ਹੀ ਇਨ੍ਹਾਂ ਦੇ ਨਾਂਅ ਦੀ ਚਰਚਾ ਸੀ ਪਰ ਲੋਕ ਸਭਾ ਚੋਣਾਂ ਇਹ ਕਿਸੇ ਵੀ ਸਿਆਸੀ ਪਾਰਟੀ ਤੋਂ ਨਹੀਂ ਲੜੇ। ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਉਨ੍ਹਾਂ ਵਲੋਂ ਗੁਰੂਹਰਸਹਾਏ ਅੰਦਰ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਆਪਣਾ ਇਕ ਸ਼ਕਤੀ ਪ੍ਰਦਰਸ਼ਨ ਕਰਕੇ ਗੁਰੂਹਰਸਹਾਏ ਹਲਕੇ ਤੋਂ ਆਪਣੀ ਟਿਕਟ ’ਤੇ ਮੋਹਰ ਲਗਵਾਈ ਗਈ ਸੀ। ਗੁਰੂਹਰਸਹਾਏ ਵਿਧਾਨ ਸਭਾ ਹਲਕਾ ਮੁੱਢ ਤੋਂ ਹੀ ਅਕਾਲੀ ਦਲ ਦਾ ਹਲਕਾ ਮੰਨਿਆ ਜਾਂਦਾ ਹੈ। ਇੱਥੋਂ ਭਾਵੇਂ ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਮਾਨ ਤਿੰਨ ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਪਰ ਉਹ ਆਪਣੇ ਵਿਰੋਧੀਆਂ ਨੂੰ ਤੱਕੜੀ ਲੜਾਈ ਦਿੰਦੇ ਰਹੇ ਹਨ। ਇੱਧਰ ਜਲਾਲਾਬਾਦ ਹਲਕਾ ਵੀ ਅਕਾਲੀ ਦਲ ਦੇ ਖਾਤੇ ਵਿਚ ਆਉਂਦਾ ਹੈ। ਇੱਥੋਂ ਹੀ ਸੁਖਬੀਰ ਸਿੰਘ ਬਾਦਲ ਚੋਣ ਜਿੱਤ ਕੇ ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸਨ। ਇਸੇ ਤਰ੍ਹਾਂ ਰਮਿੰਦਰ ਸਿੰਘ ਆਵਲਾ ਨੂੰ ਕਿਸ ਹਲਕੇ ਤੋਂ ਟਿਕਟ ਮਿਲਣੀ ਹੈ, ਇਸ ਦਾ ਐਲਾਨ ਹੋਣਾ ਅਜੇ ਬਾਕੀ ਹੈ। ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਇਸ ਸਮੇਂ ਅਕਾਲੀ ਦਲ ਦੀ ਸਿਆਸੀ ਤਾਕਤ ਦਿਨੋਂ ਦਿਨ ਘਟਦੀ ਜਾ ਰਹੀ ਹੈ। ਸਾਬਕਾ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੀ ਮੌਤ, ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਪਰਿਵਾਰ ਦੇ ਕਾਂਗਰਸ ਵਿਚ ਸ਼ਾਮਿਲ ਹੋਣ ’ਤੇ ਇਸ ਜ਼ਿਲ੍ਹੇ ਅੰਦਰ ਅਕਾਲੀ ਦਲ ਹਾਸ਼ੀਏ ’ਤੇ ਆ ਚੁੱਕਿਆ ਹੈ। ਜਲਾਲਾਬਾਦ ਹਲਕੇ ਦੇ ਕੁੱਝ ਟਕਸਾਲੀ ਅਕਾਲੀਆਂ ਦਾ ਇਕ ਵੱਡਾ ਗਰੁੱਪ ਵੀ ਅਕਾਲੀ ਦਲ ਬਾਦਲ ਨੂੰ ਛੱਡ ਗਿਆ ਸੀ। ਹੁਣ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਸੱਤਾ ਹਾਸਲ ਕਰਨ ਲਈ ਹਰ ਤਰ੍ਹਾਂ ਨਾਲ ਯਤਨਸ਼ੀਲ ਹਨ। ਜੇ ਆਵਲਾ ਪਰਿਵਾਰ ਨੂੰ ਜਲਾਲਾਬਾਦ ਤੋਂ ਟਿਕਟ ਮਿਲਦੀ ਹੈ ਤਾਂ ਰਾਏ ਸਿੱਖ ਬਿਰਾਦਰੀ ਨਾਲ ਸਬੰਧਿਤ ਡਾ.ਰਾਜ ਸਿੰਘ ਡਿੱਬੀਪੁਰਾ ਦੀ ਨਾਰਾਜ਼ਗੀ ਪਾਰਟੀ ਨੂੰ ਸਹਿਣੀ ਪਵੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਅਕਾਲੀ ਆਗੂ ਜਲਾਲਾਬਾਦ ਤੋਂ ਚੋਣ ਲੜਨ ਦੇ ਦਾਅਵੇਦਾਰ ਦੱਸੇ ਜਾਂਦੇ ਹਨ। ਇਸੇ ਤਰ੍ਹਾਂ ਹੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਤੋਂ ਜਿੱਥੇ ਕਿ ਰਮਿੰਦਰ ਸਿੰਘ ਆਵਲਾ ਦੀ ਜ਼ਿਆਦਾ ਪਕੜ ਹੈ, ਤੋਂ ਚੋਣ ਲੜਦੇ ਹਨ ਤਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੂੰ ਕਿਸੇ ਹੋਰ ਹਲਕੇ ਵਿਚ ਚੋਣ ਮੈਦਾਨ ਲਈ ਭੇਜਿਆ ਜਾਵੇਗਾ ਕਿਉਂਕਿ ਇਸ ਹਲਕੇ ਅੰਦਰ ਜੱਟ ਸਿੱਖ ਵੋਟ ਵੀ ਫ਼ੈਸਲਾਕੁਨ ਸਾਬਤ ਹੁੰਦੀ ਹੈ। ਇਸ ਤਰ੍ਹਾਂ ਰਮਿੰਦਰ ਸਿੰਘ ਆਵਲਾ ਦੀ ਸ਼ਮੂਲੀਅਤ ਨੇ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਗੁਰੂਹਰਸਹਾਏ ਵਿਧਾਨ ਸਭਾ ਹਲਕੇ ਤੋਂ ਰਮਿੰਦਰ ਸਿੰਘ ਆਵਲਾ ਦੀ ਸੀਟ ਕਾਂਗਰਸ ਦੀ ਪੱਕੀ ਸਮਝੀ ਜਾ ਰਹੀ ਸੀ। ਹੁਣ ਚੋਣਾਂ ਮੌਕੇ ਕਾਂਗਰਸ ਪਾਰਟੀ ਨੂੰ ਕਿਸੇ ਹੋਰ ਉਮੀਦਵਾਰ, ਜੋ ਦੂਸਰੀਆਂ ਪਾਰਟੀਆਂ ਨੂੰ ਸਖ਼ਤ ਟੱਕਰ ਦੇ ਸਕੇ, ਦੀ ਚੋਣ ਕਰਨੀ ਹੋਵੇਗੀ। ਜੇਕਰ ਜਲਾਲਾਬਾਦ ਹਲਕੇ ਤੋਂ ਰਮਿੰਦਰ ਸਿੰਘ ਆਵਲਾ ਚੋਣ ਲੜਦੇ ਹਨ ਤਾਂ ਉਨ੍ਹਾਂ ਦਾ ਮੁਕਾਬਲਾ ਸਾਬਕਾ ਮੰਤਰੀ ਹੰਸ ਰਾਜ ਜੋਸਨ, ਪੰਜਾਬ ਕਾਂਗਰਸ ਬੀ.ਸੀ. ਵਿੰਗ ਦੇ ਸਾਬਕਾ ਪ੍ਰਧਾਨ ਰਾਜ ਬਖ਼ਸ਼ ਕੰਬੋਜ, ਬਲਤੇਜ ਸਿੰਘ ਬਰਾੜ, ਰੂਬੀ ਗਿੱਲ ਤੇ ਕਾਂਗਰਸ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਦੱਸੇ ਜਾਂਦੇ ਹਨ। ਗੁਰੂਹਰਸਹਾਏ ਹਲਕੇ ਤੋਂ ਭਾਜਪਾ ਦੇ ਪ੍ਰਮੁੱਖ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਜਾਂ ਉਨ੍ਹਾਂ ਦੇ ਬੇਟੇ ਨੂੰ ਮੰਨਿਆ ਜਾ ਰਿਹਾ ਹੈ।