ਨਿਊ ਬਹਾਦਰ ਖੇੜਾ ਰਾਜਬਾਹਾ-3415 ’ਚ ਪਿਆ 30 ਫੁੱਟ ਦਾ ਪਾੜ
ਬੱਲੂਆਣਾ, 21 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਹਲਕਾ ਬੱਲੂਆਣਾ ’ਚ ਪੈਂਦੇ ਤਿੰਨ ਪਿੰਡਾਂ ਸਰਦਾਰਪੁਰਾ, ਬਹਾਦਰ ਖੇੜਾ ਤੇ ਢਾਬਾ ਕੋਕਰੀਆਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾਣੀ ਦੇਣ ਵਾਲੀ ਨਿਊ ਬਹਾਦਰ ਖੇੜਾ ਰਾਜਬਾਹਾ ਦੀ ਹਾਲਤ ਇੰਨੀ ਖ਼ਸਤਾ ਹੋ ਚੁੱਕੀ ਹੈ ਕਿ ਇਹ ਵਾਰ-ਵਾਰ ਟੁੱਟ ਜਾਂਦੀ ਹੈ। ਇਕ ਪਾਸੇ ਸੇਮ - ਨਾਲ਼ਾ ਹੋਣ ਤੇ ਦੂਜੇ ਪਾਸੇ ਪ੍ਰਾਈਵੇਟ ਜ਼ਮੀਨ ਹੋਣ ਕਾਰਨ ਇਹ ਟੁੱਟੀ ਹੋਈ ਕੱਸੀ ਨੂੰ ਬੰਨ੍ਹਣਾ ਵੀ ਬੜਾ ਔਖਾ ਹੈ।
ਨਿਊ ਬਹਾਦਰ ਖੇੜਾ ਰਾਜਬਾਹੇ ਵਿਚ ਪਿਆ 30 ਫੁੱਟ ਦਾ ਪਾੜ ਦਿਖਾਉਂਦਾ ਹੋਇਆ ਨਿਰਮਲ ਸਿੰਘ। ਤਸਵੀਰ-ਜਸਮੇਲ ਸਿੰਘ ਢਿੱਲੋਂ
22-10-2026