21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੱਤਿਆ ਸਾਈਂ ਸੇਵਾ ਸਮਿਤੀ ਨੇ ਮਰੀਜ਼ਾਂ ਨੂੰ ਫਲ, ਦੁੱਧ ’ਤੇ ਬਿਸਕੁਟ ਵੰਡੇ

ਫ਼ਾਜ਼ਿਲਕਾ, 20 ਅਕਤੂਬਰ (ਅਮਰਜੀਤ ਸ਼ਰਮਾ)- ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਸਮਿਤੀ ਦੇ ਸਪਿਰਿਚੁਅਲ ਕੋਆਰਡੀਨੇਟਰ ਸ੍ਰੀਮਤੀ ਨੀਲਮ ਸਚਦੇਵਾ ਤੇ ਓਮ ਪ੍ਰਕਾਸ਼ ਸਚਦੇਵਾ ਦੇ ਪੋਤਰੇ ਸਹਿਜ ਸਚਦੇਵਾ ਦੇ 16ਵੇਂ ਜਨਮ ਦਿਨ ਮੌਕੇ ਸਥਾਨਕ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਫਲ, ਦੁੱਧ ਤੇ ਬਿਸਕੁਟ ਵੰਡੇ ਗਏ। ਸਮਿਤੀ ਦੇ ਕਨਵੀਨਰ ਕੰਵਲ ਕਿਸ਼ੋਰ ਗਰੋਵਰ ਨੇ ਦੱਸਿਆ ਕਿ ਸਮਿਤੀ ਪਿਛਲੇ 26 ਸਾਲਾਂ ਤੋਂ ਹਰ ਰੋਜ਼ ਸਵੇਰੇ 6 ਵਜੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੰਡ ਕੇ ਸੇਵਾ ਕਰ ਰਹੀ ਹੈ।

ਅਜੀਤ ਡੈਸਕ 21-10-2026
ਫ਼ਾਜ਼ਿਲਕਾ, 20 ਅਕਤੂਬਰ (ਅਮਰਜੀਤ ਸ਼ਰਮਾ)- ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਸਮਿਤੀ ਦੇ ਸਪਿਰਿਚੁਅਲ ਕੋਆਰਡੀਨੇਟਰ ਸ੍ਰੀਮਤੀ ਨੀਲਮ ਸਚਦੇਵਾ ਤੇ ਓਮ ਪ੍ਰਕਾਸ਼ ਸਚਦੇਵਾ ਦੇ ਪੋਤਰੇ ਸਹਿਜ ਸਚਦੇਵਾ ਦੇ 16ਵੇਂ ਜਨਮ ਦਿਨ ਮੌਕੇ ਸਥਾਨਕ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਫਲ, ਦੁੱਧ ਤੇ ਬਿਸਕੁਟ ਵੰਡੇ ਗਏ। ਸਮਿਤੀ ਦੇ ਕਨਵੀਨਰ ਕੰਵਲ ਕਿਸ਼ੋਰ ਗਰੋਵਰ ਨੇ ਦੱਸਿਆ ਕਿ ਸਮਿਤੀ ਪਿਛਲੇ 26 ਸਾਲਾਂ ਤੋਂ ਹਰ ਰੋਜ਼ ਸਵੇਰੇ 6 ਵਜੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੰਡ ਕੇ ਸੇਵਾ ਕਰ ਰਹੀ ਹੈ। ਇਸ ਤੋਂ ਇਲਾਵਾ ਸਮਿਤੀ ਵਲੋਂ ਆਰੀਆ ਪੁੱਤਰੀ ਪਾਠਸ਼ਾਲਾ ਦੇ ਬੱਚਿਆਂ ਨੂੰ ਕਾਪੀਆਂ, ਪੈਨਸਿਲਾਂ, ਸਰਦੀਆਂ ਵਿਚ ਜਰਸੀਆਂ, ਬੂਟ ਤੇ ਜੁਰਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਗੀਤਾ ਭਵਨ ਮੰਦਰ ਵਿਖੇ ਹਰ ਮਹੀਨੇ ਦੇ ਦੂਜੇ ਐਤਵਾਰ ਲੋੜਵੰਦਾਂ ਨੂੰ ਭੋਜਨ ਵੀ ਛਕਾਇਆ ਜਾਂਦਾ ਹੈ। ਇਸ ਮੌਕੇ ਓ.ਪੀ. ਸਚਦੇਵਾ, ਅਸ਼ਵਨੀ ਕੁਮਾਰ ਅਹੂਜਾ, ਰਵਿੰਦਰ ਰੰਗਬੁੱਲਾ, ਵਿਜੇ ਗੁਪਤਾ, ਅਸ਼ਵਨੀ ਕੁਮਾਰ ਗਰੋਵਰ, ਕੇਵਲ ਕ੍ਰਿਸ਼ਨ ਸਚਦੇਵਾ ਤੇ ਕ੍ਰਿਸ਼ਨ ਗੋਪਾਲ ਉਬੇਜਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ’ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਦਿੱਤ ਸਿੰਘ ਗੋਰਾ ਨੇ ਆਪਣੇ ਨਿਵਾਸ ਪੁੱਜੇ ਤਰਸੇਮ ਸਿੰਘ ਦਾ ਕੀਤਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।