21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੇਵਾ ਭਾਰਤੀ ਜਲਾਲਾਬਾਦ ਅਤੇ ਬਾਲਾ ਜੀ ਧਾਮ ਵਲੋਂ ਪਿੰਡ ਚੱਕ ਸੁੱਕੜ ਵਿਖੇ ਕਰਵਾਇਆ ਕੰਜਕ ਪੂਜਨ

ਜਲਾਲਾਬਾਦ, 20 ਅਕਤੂਬਰ (ਜਸਕਰਨ ਸਿੰਘ ਤਨੇਜਾ)-ਪਵਿੱਤਰ ਨਵਰਾਤਰਿਆਂ ਦੇ ਸ਼ੁੱਭ ਅਵਸਰ ’ਤੇ ਸੇਵਾ ਭਾਰਤੀ ਜਲਾਲਾਬਾਦ ਅਤੇ ਸ਼੍ਰੀ ਬਾਲਾ ਧਾਮ ਚੱਕ ਸੁੱਕੜ ਦੇ ਸਾਂਝੇ ਸਹਿਯੋਗ ਨਾਲ ਪਿੰਡ ਚੱਕ ਸੁੱਕੜ ਵਿਖੇ ਇਕ ਸ਼ਾਨਦਾਰ ਕੰਜਕ ਪੂਜਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਛੋਟੀਆਂ ਕੰਨਿਆਂਵਾਂ (ਕੰਜਕਾਂ) ਦੀ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕੀਤੀ ਗਈ ।

ਅਜੀਤ ਡੈਸਕ 21-10-2026
ਜਲਾਲਾਬਾਦ, 20 ਅਕਤੂਬਰ (ਜਸਕਰਨ ਸਿੰਘ ਤਨੇਜਾ)-ਪਵਿੱਤਰ ਨਵਰਾਤਰਿਆਂ ਦੇ ਸ਼ੁੱਭ ਅਵਸਰ ’ਤੇ ਸੇਵਾ ਭਾਰਤੀ ਜਲਾਲਾਬਾਦ ਅਤੇ ਸ਼੍ਰੀ ਬਾਲਾ ਧਾਮ ਚੱਕ ਸੁੱਕੜ ਦੇ ਸਾਂਝੇ ਸਹਿਯੋਗ ਨਾਲ ਪਿੰਡ ਚੱਕ ਸੁੱਕੜ ਵਿਖੇ ਇਕ ਸ਼ਾਨਦਾਰ ਕੰਜਕ ਪੂਜਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਛੋਟੀਆਂ ਕੰਨਿਆਂਵਾਂ (ਕੰਜਕਾਂ) ਦੀ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਦੀਪ ਗੋਇਲ ਨੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਾਰੀ ਸ਼ਕਤੀ ਅਤੇ ਕੰਨਿਆ ਪੂਜਣ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਧੀਆਂ ਸਮਾਜ ਦਾ ਅਸਲ ਮਾਣ ਹਨ ਅਤੇ ਕੰਜਕ ਪੂਜਨ ਸਾਨੂੰ ਧੀਆਂ ਦੇ ਸਤਿਕਾਰ, ਸੁਰੱਖਿਆ ਅਤੇ ਸਸ਼ਕਤੀਕਰਨ ਦਾ ਪਵਿੱਤਰ ਸੁਨੇਹਾ ਦਿੰਦਾ ਹੈ। ਇਸ ਧਾਰਮਿਕ ਸਮਾਗਮ ਦੌਰਾਨ ਸੇਵਾ ਭਾਰਤੀ ਜਲਾਲਾਬਾਦ ਦੀ ਸਮੁੱਚੀ ਟੀਮ, ਸ਼੍ਰੀ ਬਾਲਾ ਧਾਮ ਕਮੇਟੀ ਉਚੇਚੇ ਤੌਰ ’ਤੇ ਹਾਜ਼ਰ ਰਹੇ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਅਮਿੱਤ ਮੁਟਨੇਜਾ, ਰਾਜ ਕੁਮਾਰ ਸਿਡਾਨਾ, ਸੂਰਜ ਕਾਠਪਾਲ ਐਡਵੋਕੇਟ, ਸੁਨੀਲ ਕੁਮਾਰ ਅਤੇ ਸਚਿਨ ਧੂੜੀਆ ਸ਼ਾਮਿਲ ਸਨ। ਇਨ੍ਹਾਂ ਤੋਂ ਇਲਾਵਾ ਰੋਹਿਤ ਗੁੰਬਰ, ਅੰਸ਼ ਗੁੰਬਰ, ਅਸ਼ੋਕ ਗਗਨੇਜਾ, ਸੁਰਿੰਦਰ ਘੱਕੜ, ਕੈਪਟਨ ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਧਰਮ-ਪਤਨੀ ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਵੀ ਹਾਜ਼ਰੀ ਲਗਵਾਈ।
ਪਿਛਲੀ ਖ਼ਬਰ ਫ਼ਾਜ਼ਿਲਕਾ ਬਲਾਕ ’ਚ ਝੋਨੇ ਦੀ ਵਢਾਈ ਦਾ ਸੀਜ਼ਨ ਜ਼ੋਰਾਂ ’ਤੇ ਪਰਮਲ ਅਤੇ ਬਾਸਮਤੀ ਦੀ ਆਮਦ ਨਾਲ ਮੰਡੀਆਂ ਭਰੀਆਂ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਦੀ ਸ਼ਾਨਦਾਰ ਪ੍ਰਾਪਤੀ ਸਾਇੰਸ ਕਾਂਗਰਸ ’ਚ ਜੂਨੀਅਰ ਅਤੇ ਸੀਨੀਅਰ ਦੋਵੇਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।