04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਐੱਚ.ਡੀ.ਐੱਫ.ਸੀ. ਬੈਂਕ ਦੀ ਬਰਾਂਚ ਨਵੀਂ ਇਮਾਰਤ ਵਿਚ ਤਬਦੀਲ

ਮੰਡੀ ਲਾਧੂਕਾ, 3 ਅਕਤੂਬਰ (ਰਾਕੇਸ਼ ਛਾਬੜਾ)- ਮੰਡੀ ਦਾ ਐੱਚ. ਡੀ.

ਮੰਡੀ ਲਾਧੂਕਾ ਦੇ ਐੱਚ. ਡੀ. ਐੱਫ. ਸੀ. ਬੈਂਕ ਦੀ ਨਵੀਂ ਬਣੀ ਇਮਾਰਤ ਵਿਚ ਬੈਂਕ ਦੇ ਮੈਨੇਜਰ ਅਜੈ ਬੱਬਰ ਜਾਣਕਾਰੀ ਦਿੰਦੇ ਹੋਏ। ਤਸਵੀਰ-ਰਾਕੇਸ਼ ਛਾਬੜਾ 04-10-2026
ਮੰਡੀ ਲਾਧੂਕਾ, 3 ਅਕਤੂਬਰ (ਰਾਕੇਸ਼ ਛਾਬੜਾ)- ਮੰਡੀ ਦਾ ਐੱਚ.ਡੀ.ਐੱਫ.ਸੀ ਬੈਂਕ ਨਵੀਂ ਬਿਲਡਿੰਗ ਵਿਚ ਤਬਦੀਲ ਹੋ ਗਿਆ ਹੈ। ਇਸ ਬੈਂਕ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਜ਼ਿਲ੍ਹਾ ਪੁਲਿਸ ਕਪਤਾਨ ਗਗਨ ਅਜੀਤ ਸਿੰਘ ਵਲੋਂ ਕੀਤਾ ਜਾਣਾ ਸੀ ਪਰ ਅਚਾਨਕ ਉੱਚ ਪੱਧਰੀ ਮੀਟਿੰਗ ਆ ਜਾਣ ਕਾਰਨ ਉਹ ਨਿਰਧਾਰਿਤ ਸਮੇਂ ’ਤੇ ਬੈਂਕ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਨਹੀਂ ਪਹੁੰਚ ਸਕੇ। ਧਾਰਮਿਕ ਰਸਮਾਂ ਅਨੁਸਾਰ ਭਾਈ ਹਰਿੰਦਰ ਪਾਲ ਸਿੰਘ ਤਨੇਜਾ ਵਲੋਂ ਅਰਦਾਸ ਉਪਰੰਤ ਬੈਂਕ ਦੇ ਸਟਾਫ਼ ਵਲੋਂ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਬੈਂਕ ਦਾ ਕੰਮ ਕਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਬੈਂਕ ਮੰਡੀ ਦੇ ਸੇਮ ਨਾਲੇ ਦੇ ਪੁਲ ਦੇ ਨਜ਼ਦੀਕ ਸੀ, ਹੁਣ ਇਹ ਬੈਂਕ ਮੰਡੀ ਦੀ ਪੁਲਿਸ ਚੌਕੀ ਦੇ ਬਿਲਕੁਲ ਸਾਹਮਣੇ ਆ ਗਿਆ ਹੈ। ਬੈਂਕ ਦੇ ਜ਼ੋਨਲ ਹੈੱਡ ਸਲੇਸ਼ ਨਿਓਲ, ਕਲੱਸਟਰ ਹੈੱਡ ਸੁਮਿਤ ਛਾਬੜਾ ਤੇ ਬੈਂਕ ਮੈਨੇਜਰ ਅਜੈ ਬੱਬਰ ਨੇ ਕਿਹਾ ਹੈ ਬੈਂਕ ਵਲੋਂ ਕਿਸਾਨਾਂ ਤੇ ਵਪਾਰੀਆਂ ਨੂੰ ਅਨੇਕਾਂ ਸਕੀਮਾਂ ਤਹਿਤ ਸਸਤਾ ਕਰਜ਼ ਦਿੱਤਾ ਜਾ ਰਿਹਾ ਹੈ, ਬੈਂਕ ਅਧਿਕਾਰੀਆਂ ਨੇ ਬੈਂਕ ਦੇ ਸਫਲਤਾ ਪੂਰਵਕ ਸਫ਼ਰ ਦੇ ਲਈ ਖਪਤਕਾਰਾਂ ਦਾ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ- 2026’ ਦੇ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲੇ ਸਫਲਤਾਪੂਰਵਕ... ਅਗਲੀ ਖ਼ਬਰ ‘ਆਪ’ ਸਰਕਾਰ ਸੂਬੇ ਦੇ ਅੰਗਹੀਣਾਂ ਦੀ ਸੁਣਵਾਈ ਕਰਨ ਤੋਂ ਮੁਨਕਰ- ਕ੍ਰਿਸ਼ਨ ਕੁਮਾਰ ਟਿਵਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।