02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਗੋਪੀ ਚੰਦ ਕਾਲਜ ਦੇ ਟੇਲੈਂਟ ਹੰਟ-2026 ’ਚ ਵਿਦਿਆਰਥਣਾਂ ਨੇ ਬੰਨ੍ਹਿਆ ਸੱਭਿਆਚਾਰਕ ਰੰਗ

ਅਬੋਹਰ, 1 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ, ਵਿਵੇਕ ਹੂੜੀਆ)- ਸਥਾਨਕ ਗੋਪੀ ਚੰਦ ਆਰਿਆ ਮਹਿਲਾ ਕਾਲਜ ਵਿਖੇ ਦੋ ਰੋਜ਼ਾ ਟੇਲੈਂਟ ਹੰਟ-2026 ਕਰਵਾਇਆ ਗਿਆ, ਜਿਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਰਚਨਾਤਮਿਕਤਾ, ਕਲਾਤਮਕ ਯੋਗਤਾ ਤੇ ਸਭਿਆਚਾਰਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਆਫ਼-ਸਟੇਜ ਅਤੇ ਆਨ-ਸਟੇਜ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 02-10-2026
ਅਬੋਹਰ, 1 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ, ਵਿਵੇਕ ਹੂੜੀਆ)- ਸਥਾਨਕ ਗੋਪੀ ਚੰਦ ਆਰਿਆ ਮਹਿਲਾ ਕਾਲਜ ਵਿਖੇ ਦੋ ਰੋਜ਼ਾ ਟੇਲੈਂਟ ਹੰਟ-2026 ਕਰਵਾਇਆ ਗਿਆ, ਜਿਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਰਚਨਾਤਮਿਕਤਾ, ਕਲਾਤਮਕ ਯੋਗਤਾ ਤੇ ਸਭਿਆਚਾਰਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਆਫ਼-ਸਟੇਜ ਅਤੇ ਆਨ-ਸਟੇਜ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਹ ਸਮਾਗਮ ਕਾਲਜ ਦੀ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਦੀ ਅਗਵਾਈ ਹੇਠ ਤੇ ਯੂਥ ਵੈੱਲਫੇਅਰ ਵਿਭਾਗ ਦੇ ਡੀਨ ਡਾ.ਨੀਰਜ ਮਹਿਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਜੋਤ ਜਗਾ ਕੇ ਹੋਈ, ਉਪਰੰਤ ਸ਼ਬਦ ਕੀਰਤਨ ਕੀਤਾ ਗਿਆ। ਪਹਿਲੇ ਦਿਨ ਗੋਪੀ ਚੰਦ ਆਰਿਆ ਮਹਿਲਾ ਕਾਲਜ ਦੀ ਐਡਵਾਈਜ਼ਰ ਸ਼੍ਰੀਮਤੀ ਚਾਰੂ ਅਹੂਜਾ ਤੇ ਰੁਚਿਕਾ ਸਹਾਰਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪਹਿਲੇ ਦਿਨ ਕਰਵਾਏ ਗਏ ਆਫ਼-ਸਟੇਜ ਮੁਕਾਬਲਿਆਂ ਵਿਚ ਫਾਈਨ ਆਰਟਸ, ਹੋਮ ਸਾਇੰਸ, ਰਚਨਾਤਮਿਕ ਲੇਖਣੀ, ਵਿਰਾਸਤੀ ਵਸਤੂਆਂ, ਬਹਿਸ ਤੇ ਭਾਸ਼ਣ, ਕਵਿਤਾ ਉਚਾਰਨ ਤੇ ਕੁਇਜ਼ ਮੁਕਾਬਲੇ ਸ਼ਾਮਲ ਸਨ। ਵਿਦਿਆਰਥਣਾਂ ਨੇ ਆਨ-ਦ-ਸਪਾਟ ਪੇਂਟਿੰਗ, ਫ਼ੋਟੋਗਰਾਫੀ, ਕੋਲਾਜ ਮੇਕਿੰਗ, ਮਿੱਟੀ ਦੇ ਮਾਡਲ ਬਣਾਉਣ, ਕਾਰਟੂਨਿੰਗ, ਸਟਿਲ ਲਾਈਫ਼ ਡਰਾਇੰਗ, ਰੰਗੋਲੀ, ਪੋਸਟਰ ਮੇਕਿੰਗ ਤੇ ਇੰਸਟਾਲੇਸ਼ਨ ਵਿਚ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਹੋਮ ਸਾਇੰਸ ਨਾਲ ਸਬੰਧਿਤ ਮੁਕਾਬਲਿਆਂ ਵਿਚ ਫੁਲਕਾਰੀ, ਦਸੂਤੀ ਕਰਾਸ ਸਟਿੱਚ, ਪੱਖੀ, ਕਰੋਸ਼ੀਆ, ਨਿਟਿੰਗ, ਮਹਿੰਦੀ ਤੇ ਬਾਗ਼ ਕਢਾਈ ਵਰਗੀਆਂ ਰਵਾਇਤੀ ਕਲਾਵਾਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ। ਰਚਨਾਤਮਿਕ ਲੇਖਣੀ ਅਧੀਨ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਕਵਿਤਾ, ਕਹਾਣੀ ਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਆਨ-ਸਟੇਜ ਮੁਕਾਬਲਿਆਂ ਵਿਚ ਸੰਗੀਤ, ਥੀਏਟ੍ਰਿਕਲ ਤੇ ਵਿਰਾਸਤੀ ਪ੍ਰੋਗਰਾਮਾਂ ਤੋਂ ਇਲਾਵਾ ਗਿੱਧਾ, ਭੰਗੜਾ ਤੇ ਵੱਖ-ਵੱਖ ਨਾਚਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਵਿਚ ਰੰਗ ਭਰ ਦਿੱਤਾ। ਸਮੁੱਚੇ ਸਮਾਗਮ ਦੌਰਾਨ ਵਿਦਿਆਰਥਣਾਂ ਦੇ ਆਤਮ-ਵਿਸ਼ਵਾਸ, ਰਚਨਾਤਮਿਕਤਾ, ਸਭਿਆਚਾਰਕ ਸਮਝ ਤੇ ਕਲਾ ਪ੍ਰਤੀ ਉਤਸ਼ਾਹ ਦੀ ਝਲਕ ਸਾਫ਼ ਨਜ਼ਰ ਆਈ।
ਪਿਛਲੀ ਖ਼ਬਰ ਬਲਾਕ ਪੱਧਰੀ ਸਾਇੰਸ ਸੈਮੀਨਾਰ ’ਚ ਕੇਰਾ ਖੇੜਾ ਸਕੂਲ ਦੀ ਵਿਦਿਆਰਥਣ ਅਵੱਲ ਅਗਲੀ ਖ਼ਬਰ ਬਲਾਕ ਪੱਧਰੀ ਸਾਇੰਸ ਸੈਮੀਨਾਰ ’ਚ ਕੇਰਾ ਖੇੜਾ ਸਕੂਲ ਦੀ ਵਿਦਿਆਰਥਣ ਅਵੱਲ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ਰਮ ’ਚ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।